For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਅਮੀਰ ਭਾਰਤੀ ਜੋੜੇ ਤੇ ਧੀ ਦੀ ਮੌਤ ਦਾ ਭੇਤ ਬਰਕਰਾਰ

12:12 PM Jan 01, 2024 IST
ਅਮਰੀਕਾ ’ਚ ਅਮੀਰ ਭਾਰਤੀ ਜੋੜੇ ਤੇ ਧੀ ਦੀ ਮੌਤ ਦਾ ਭੇਤ ਬਰਕਰਾਰ
Advertisement

ਨਿਊਯਾਰਕ (ਅਮਰੀਕਾ), 1 ਜਨਵਰੀ
ਅਮਰੀਕੀ ਪੁਲੀਸ ਭਾਰਤੀ ਮੂਲ ਦੇ ਅਮੀਰ ਜੋੜੇ ਅਤੇ ਉਨ੍ਹਾਂ ਦੀ ਅੱਲੜ ਧੀ ਦੀ ਮੌਤ ਦੀ ਜਾਂਚ ਕਰ ਰਹੀ ਹੈ। ਰਾਕੇਸ਼ ਕਮਲ (57), ਉਸ ਦੀ ਪਤਨੀ ਟੀਨਾ (54) ਅਤੇ 18 ਸਾਲਾ ਧੀ ਅਰਿਆਨਾ ਵੀਰਵਾਰ ਨੂੰ ਮੈਸੇਚਿਉਸੇਟਸ ਵਿੱਚ ਉਨ੍ਹਾਂ ਦੇ 50 ਲੱਖ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਮ੍ਰਿਤਕ ਮਿਲੇ। ਉਨ੍ਹਾਂ ਦੇ ਬੰਗਲੇ 'ਚ 11 ਬੈੱਡਰੂਮ ਅਤੇ 13 ਬਾਥਰੂਮ ਹਨ। ਨਾਰਫੋਕ ਡਿਸਟ੍ਰਿਕਟ ਅਟਾਰਨੀ ਮਾਈਕਲ ਮੋਰੀਸੀ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਦੱਸਿਆ ਕਿਉਂਕਿ ਰਾਕੇਸ਼ ਦੀ ਲਾਸ਼ ਕੋਲੋਂ ਬੰਦੂਕ ਬਰਾਮਦ ਕੀਤੀ ਗਈ ਸੀ।

Advertisement

Advertisement
Author Image

Advertisement
Advertisement
×