For the best experience, open
https://m.punjabitribuneonline.com
on your mobile browser.
Advertisement

ਵਿਧਵਾ ਦੀ ਭੇਤ-ਭਰੀ ਹਾਲਤ ਵਿੱਚ ਮੌਤ

07:08 AM Mar 07, 2024 IST
ਵਿਧਵਾ ਦੀ ਭੇਤ ਭਰੀ ਹਾਲਤ ਵਿੱਚ ਮੌਤ
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਮਾਰਚ
ਇੱਥੇ ਮੁੱਖ ਬਜ਼ਾਰ ਵਿੱਚ ਡਾਕਖਾਨੇ ਨੇੜੇ ਮਸਾਲੇ ਪੀਸਣ ਦੀ ਦੁਕਾਨ ਕਰਦੀ ਇੱਕ 70 ਸਾਲਾਂ ਬਜ਼ੁਰਗ ਵਿਧਵਾ ਦੀ ਆਪਣੇ ਹੀ ਘਰ ਅੰਦਰ ਭੇਤ-ਭਰੀ ਹਾਲਤ ਵਿੱਚ ਖੂਨ ਨਾਲ ਲਥਪਥ ਲਾਸ਼ ਮਿਲੀ। ਉਹ ਦੁਕਾਨ ਦੇ ਉੱਪਰ ਇੱਕ ਕਮਰੇ ਵਿੱਚ ਆਪਣੀ ਧੀ ਨਾਲ ਰਹਿੰਦੀ ਸੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ਵਿੱਕੀ ਖੋਸਲਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਮਹਿਲਾ ਦੇ ਲੜਕੇ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਨੂੰਹ ਪੇਕੇ ਚਲੀ ਗਈ ਸੀ। ਮੌਜੂਦਾ ਸਮੇਂ ਮਹਿਲਾ ਆਪਣੀ ਦੁਕਾਨ ਦੇ ਉੱਪਰ ਬਣੇ ਇੱਕ ਕਮਰੇ ਵਿੱਚ ਆਪਣੀ ਧੀ ਨਾਲ ਰਹਿ ਰਹੀ ਸੀ। ਅੱਜ ਬਾਅਦ ਦੁਪਹਿਰ ਉਕਤ ਲੜਕੀ ਨੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਬਜ਼ੁਰਗ ਮਾਤਾ ਮੰਜੇ ਤੋਂ ਡਿੱਗ ਪਈ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

Advertisement

Advertisement
Author Image

sukhwinder singh

View all posts

Advertisement
Advertisement
×