For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੀ ਭੇਤ-ਭਰੀ ਹਾਲਤ ਵਿੱਚ ਮੌਤ

07:07 AM Jun 04, 2024 IST
ਵਿਆਹੁਤਾ ਦੀ ਭੇਤ ਭਰੀ ਹਾਲਤ ਵਿੱਚ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਧੂਰੀ, 3 ਜੂਨ
ਧੂਰੀ ਸ਼ਹਿਰ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਪਰਾਚੀ ਮਿੱਤਲ ਉਰਫ ਅੰਜਨਾ (39) ਦੀ ਸ਼ੱਕੀ ਹਾਲਤਾਂ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਇਸੇ ਦੌਰਾਨ ਅਤੇ ਘਰ ਵਿੱਚ ਵਾਪਰੀ ਇਸ ਅਣਹੋਣੀ ਘਟਨਾ ਕਾਰਨ ਮ੍ਰਿਤਕਾ ਪਰਾਚੀ ਮਿੱਤਲ ਦੇ ਸਹੁਰੇ ਕ੍ਰਿਸ਼ਨ ਚੰਦ ਦੀ ਇਹ ਸਦਮਾ ਨਾ ਸਹਾਰਦੇ ਹੋਏ ਦੌਰਾ ਪੈ ਜਾਣ ਨਾਲ ਮੌਤ ਹੋ ਗਈ ਹੈ। ਥਾਣਾ ਸਿਟੀ ਧੂਰੀ ਵਿੱਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਪਰਾਚੀ ਮਿੱਤਲ ਦੀ ਭੈਣ ਦੇ ਧੂਰੀ ਰਹਿੰਦੇ ਲੜਕੇ ਨੇ ਥਾਣੇ ਵਿੱਚ ਜਾਣਕਾਰੀ ਦਿੱਤੀ ਕਿ ਉਸ ਦੀ ਮਾਸੀ ਦੇ ਸਹੁਰੇ ਘਰੋਂ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਪਰਾਚੀ ਮਿੱਤਲ ਦੀ ਸਿਹਤ ਠੀਕ ਨਹੀਂ ਪ੍ਰੰਤੂ ਜਦੋਂ ਉਹ ਮਾਸੀ ਦੇ ਪੁੱਜੇ ਤਾਂ ਉਹ ਸੜੀ ਹੋਈ ਹਾਲਤ ਵਿੱਚ ਪਈ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਰਾਚੀ ਮਿੱਤਲ ਦਾ ਸੱਸ-ਸਹੁਰਾ, ਪਤੀ ਅਤੇ ਜੇਠ ਉਸਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਕੁੱਟਮਾਰ ਕਰਦੇ ਰਹਿੰਦੇ ਸਨ। ਪਰਾਚੀ ਦੀ ਮੌਤ ਮਗਰੋਂ ਕੁੱਝ ਘੰਟਿਆ ਬਾਅਦ ਮ੍ਰਿਤਕਾ ਪਰਾਚੀ ਮਿੱਤਲ ਦਾ ਸਹੁਰਾ ਕ੍ਰਿਸ਼ਨ ਚੰਦ (65) ਪੁੱਤਰ ਚਰੰਜੀ ਲਾਲ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਪੁਲੀਸ ਨੇ ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਕ੍ਰਿਸ਼ਨ ਚੰਦ, ਸਿਕਸਾ ਰਾਣੀ, ਜਿਨੇਸ਼ ਮਿੱਤਲ ਅਤੇ ਰੋਹਿਤ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਮੁਲਜ਼ਮਾਂ ਵਿੱਚੋਂ ਜੇਠ ਰੋਹਿਤ, ਪਤੀ ਜਿਨੇਸ਼ ਅਤੇ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਸਿਵਲ ਹਸਪਤਾਲ ਧੂਰੀ ਵਿੱਚੋਂ ਮ੍ਰਿਤਕਾ ਪਰਾਚੀ ਮਿੱਤਲ ਦਾ ਪੋਸਟ ਮਾਰਟਮ ਕਰ ਕੇ ਲਾਸ਼ ਮ੍ਰਿਤਕਾ ਦੇ ਪੇਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਅਤੇ ਕ੍ਰਿਸ਼ਨ ਚੰਦ (ਸਹੁਰੇ) ਦਾ ਪੋਸਟ ਮਾਰਟਮ ਹੋਣਾ ਅਜੇੇ ਬਾਕੀ ਸੀ।

Advertisement

Advertisement
Author Image

Advertisement
Advertisement
×