ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਪਤਾ ਹੋਏ ਝਬਾਲ ਦੇ ਬਾਬਾ ਛੱਲੋ ਦੀ ਭੇਤ-ਭਰੀ ਮੌਤ; ਲੋਕਾਂ ’ਚ ਰੋਸ

09:53 AM May 25, 2024 IST
ਬਾਬਾ ਛੱਲੋ ਦੀ ਮੌਤ ਦੇ ਰੋਸ ਵਜੋਂ ਝਬਾਲ ਚੌਕ ’ਚ ਧਰਨਾ ਦਿੰਦੇ ਹੋਏ ਲੋਕ।

ਗੁਰਬਖਸ਼ਪੁਰੀ
ਤਰਨ ਤਾਰਨ, 24 ਮਈ
ਇਲਾਕੇ ਦੇ ਪਿੰਡ ਝਬਾਲ ਖਾਮ ਦੇ ਵਾਸੀ ਗੁਰਨਾਮ ਸਿੰਘ ਉਰਫ ਬਾਬਾ ਛੱਲੋ (65) ਦੀ ਲਾਸ਼ ਅੱਜ ਸਵੇਰ ਵੇਲੇ ਤਰਨ ਤਾਰਨ ਨੇੜਲੇ ਪਿੰਡ ਕੱਕਾ ਕੰਡਿਆਲਾ ਦੇ ਰੇਲਵੇ ਫਾਟਕ ਕੋਲੋਂ ਬਰਾਮਦ ਹੋਈ| ਉਹ ਗੁਰਦੁਆਰਾ ਬੀਬੀ ਵੀਰੋ ਝਬਾਲ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਨ| ਬਾਬਾ ਛੱਲੋ ਦੀ ਮੌਤ ਖ਼ਿਲਾਫ਼ ਲੋਕਾਂ ਨੇ ਅੱਜ ਝਬਾਲ ਚੌਕ ’ਚ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ ਤੇ ਜਾਂਚ ਦੀ ਮੰਗ ਕੀਤੀ।
ਜਾਣਕਾਰੀ ਮੁਤਾਬਕ ਬਾਬਾ ਛੱਲੋ ਵੀਰਵਾਰ ਦੁਪਹਿਰ ਨੂੰ ਘਰੋਂ ਅੰਮ੍ਰਿਤਸਰ ਗਿਆ ਸੀ ਪਰ ਘਰੋਂ ਜਾਣ ਦੇ ਛੇਤੀ ਬਾਅਦ ਹੀ ਉਸ ਦਾ ਮੋਬਾਇਲ ਬੰਦ ਹੋ ਗਿਆ ਤੇ ਰਾਤ ਤੱਕ ਵੀ ਉਹ ਘਰ ਨਾ ਆਇਆ| ਪਰਿਵਾਰ ਨੇ ਇਸ ਸਬੰਧੀ ਪੁਲੀਸ ਨੂੰ ਰਿਪੋਰਟ ਦਿੱਤੀ ਸੀ| ਉਸ ਦੇ ਡਰਾਈਵਰ ਲੜਕੇ ਰਵਿੰਦਰ ਸਿੰਘ ਨੇ ਆਪਣੇ ਪਿਤਾ ਦੇ ਗੁੰਮ ਹੋਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ, ਜਿਸ ਦੇ ਜਵਾਬ ਵਿਚ ਕਿਸੇ ਨੇ ਉਨ੍ਹਾਂ ਨੂੰ ਕੱਕਾ ਕੰਡਿਆਲਾ ਫਾਟਕ ਨੇੜੇ ਅੱਜ ਸਵੇਰੇ ਲਾਸ਼ ਪਈ ਹੋਣ ਦੀ ਜਾਣਕਾਰੀ ਦਿੱਤੀ| ਇਕੱਤਰ ਜਾਣਕਾਰੀ ਅਨੁਸਾਰ ਬਾਬਾ ਛੱਲੋ ਪਿੰਡ ਦੇ ਛੱਪੜ ਤੇ ਕੀਤੇ ਜਾ ਰਹੇ ਕਬਜ਼ੇ ਖਿਲਾਫ਼ ਆਵਾਜ਼ ਉਠਾ ਰਹੇ ਸਨ। ਇਸ ਸਬੰਧੀ ਝਬਾਲ ਪੁਲੀਸ ਨੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਇਕ ਕੇਸ ਦੀ ਦਰਜ ਕੀਤਾ ਹੈ| ਸਥਾਨਕ ਸਿਟੀ ਪੁਲੀਸ ਦੇ ਐੱਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਫ਼ਾ 302 ਫੌਜਦਾਰੀ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ| ਲਾਸ ਨੂੰ ਗੁੱਝੀਆਂ ਸੱਟਾਂ ਦਿਖਾਈ ਦਿੰਦੀਆਂ ਹਨ| ਇਲਾਕੇ ਦੇ ਲੋਕਾਂ ਨੇ ਇਸ ਹੱਤਿਆ ਖਿਲਾਫ਼ ਝਬਾਲ ਦੇ ਚੌਕ ਵਿੱਚ ਧਰਨਾ ਦੇ ਕੇ ਬਾਬਾ ਛੱਲੋ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ|

Advertisement

Advertisement
Advertisement