ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਸਲਿਮ ਭਾਈਚਾਰੇ ਨੇ ਮੁਹੱਰਮ ਦਿਹਾੜਾ ਮਨਾਇਆ

09:01 AM Jul 18, 2024 IST
ਮੁਸਲਿਮ ਭਾਈਚਾਰੇ ਦੇ ਲੋਕ ਮੁਹੱਰਮ ਦਾ ਦਿਹਾੜਾ ਮਨਾਉਂਦੇ ਹੋਏ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 17 ਜੁਲਾਈ
ਮਾਲੇਰਕੋਟਲਾ ਦੇ ਮੁਸਲਿਮ ਸ਼ੀਆ ਭਾਈਚਾਰੇ ਵੱਲੋਂ ਹਜ਼ਰਤ ਇਮਾਮ ਹੁਸੈਨ ਦੀ ਯਾਦ ਨੂੰ ਸਮਰਪਿਤ ਮੁਹੱਰਮ ਦਾ ਦਿਹਾੜਾ ਪੂਰੇ ਮਾਤਮੀ ਮਾਹੌਲ ’ਚ ਮਨਾਇਆ ਗਿਆ। ਮਾਤਮੀ ਜਲੂਸ ਦੌਰਾਨ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੇ ਸ਼ੋਕ ’ਚ ਡੁੱਬੇ ਸ਼ੀਆ ਮੁਸਲਿਮ ਭਾਈਚਾਰੇ ਦੇ ਲੋਕ ਕਾਲੇ ਕੱਪੜੇ ਪਹਿਨ ਕੇ ਤੇ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਮਾਮਬਾੜਾ ਖੋਜ਼ਗਾਨ ਵਿਖੇ ਇਕੱਠੇ ਹੋਏ, ਜਿਥੇ ਮਜਲਿਸ ਦੌਰਾਨ ਮੌਲਾਨਾ ਤਫਸੀਰ ਹੁਸੈਨ ਵੱਲੋਂ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਸਬੰਧੀ ਤਕਰੀਰਾਂ ਕਰਨ ਤੋਂ ਬਾਅਦ ਮਾਤਮੀ ਜਲੂਸ ਇਮਾਮਬਾੜਾ ਖੋਜ਼ਗਾਨ ਤੋਂ ਮਾਤਮ ਕਰਦੇ ਹੋਏ ਰਵਾਨਾ ਹੋਇਆ। ਇਸ ਮਾਤਮੀ ਜਲੂਸ ’ਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਮਾਤਮੀ ਜਲੂਸ ਦੁਪਹਿਰ ਵੇਲੇ ਇਮਾਮਬਾੜਾ ਸਇਅਦਾਨ ’ਚ ਪਹੁੰਚਿਆ, ਜਿਥੇ ਮੌਲਾਨਾ ਰਿਹਾਨ ਨੇ ਸ਼ੀਆ ਭਾਈਚਾਰੇ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਮਾਤਮੀ ਜਲੂਸ ਬਾਅਦ ਦੁਪਹਿਰ ਸ਼ੀਸ਼-ਮਹਿਲ ਨੇੜੇ ਸਥਿਤ ਇਮਾਮਬਾੜਾ ਅਹਿਸਾਨੀਆ ਪੁੱਜਿਆ, ਜਿੱਥੇ ਮੌਲਾਨਾ ਸੱਜਾਦ ਹੁਸੈਨ ਰਿਜਵੀ ਨੇ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਇਸ ਮਗਰੋਂ ਇਹ ਜਲੂਸ ਬਾਅਦ ਦੁਪਹਿਰ ਸਰਕਾਰੀ ਇਮਾਮਬਾੜਾ ਪਹੁੰਚਿਆ, ਜਿੱਥੇ ਸੱਯਦ ਡਾ. ਪ੍ਰੋਫੈਸਰ ਰਿਹਾਨ ਹਸਨ ਨੇ ਵੀ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮਗਰੋਂ ਜਲੂਸ ਸਥਾਨਕ ਬਸ ਸਟੈਂਡ ਨੇੜੇ ਸਥਿਤ ਕਰਬਲਾ ਪਹੁੰਚਣ ਉਪਰੰਤ ਸਮਾਪਤ ਹੋਇਆ। ਇਸ ਦੌਰਾਨ ਸਥਾਨਕ ਸ਼ੀਆ ਨੌਜਵਾਨਾਂ ਨੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਾਇਆ, ਜਿਸ ਵਿੱਚ 40 ਨੌਜਵਾਨਾਂ ਤੇ ਔਰਤਾਂ ਨੇ ਖ਼ੂਨਦਾਨ ਕੀਤਾ।

Advertisement

Advertisement