ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਸਲਿਮ ਭਾਈਚਾਰੇ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਈਦ

10:05 AM Jun 18, 2024 IST
ਲੁਧਿਆਣਾ ਦੀ ਇੱਕ ਮਸਜਿਦ ’ਚ ਨਮਾਜ਼ ਪੜ੍ਹਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਜੂਨ
ਇਥੋਂ ਨੇੜਲੇ ਪਿੰਡ ਲਿਬੜਾ ਦੀ ਮਦੀਨਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀ ਮੁਹੰਮਦ ਰਸ਼ੀਦ ਵੱਲੋਂ ਨਮਾਜ਼ ਅਦਾ ਕਰਨ ਉਪਰੰਤ ਇਸ ਪਵਿੱਤਰ ਤਿਉਹਾਰ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਤਾਰ ਮੁਹੰਮਦ ਲਿਬੜਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਈਦ ਦੀ ਮੁਬਾਰਕਬਾਦ ਦਿੰਦਿਆਂ ਹਰ ਧਰਮ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣ ਅਤੇ ਧਰਮ ਲਈ ਕੁਰਬਾਨੀ ਦਾ ਜਜ਼ਬਾ ਪੈਦਾ ਕਰਨ ਤੇ ਜ਼ੁਲਮ ਖਿਲਾਫ਼ ਡਟਣ ਦੀ ਅਪੀਲ ਕੀਤੀ। ਇਸ ਮੌਕੇ ਹਾਜੀ ਸ਼ੇਰ ਜੰਗ, ਹਾਜੀ ਮੁਹੰਮਦ ਰਜ਼ਾਕ, ਬਹਾਦਰ ਖਾਨ, ਡਾ.ਮੁਹੰਮਦ ਸ਼ਾਕਿਰ, ਨਾਜ਼ਰ ਖਾਨ, ਬੂਟਾ ਸਿੰਘ, ਸੁਰਿੰਦਰ ਖਾਨ, ਰੁਲਦਾ ਖਾਨ, ਗੁਰਜਿੰਦਰ ਖਾਨ, ਤਰਸੇਮ ਖਾਨ, ਗੁਲਜ਼ਾਰ ਖਾਨ, ਸਫ਼ੀ ਮੁਹੰਮਦ, ਰਫ਼ੀਕ ਮੁਹੰਮਦ ਹਾਜ਼ਰ ਸਨ।

Advertisement

ਖੰਨਾ ’ਚ ਈਦ ਸਮਾਗਮ ਵਿੱਚ ਇਕੱਠੇ ਹੋਏ ਲੋਕ। -ਫੋਟੋ: ਓਬਰਾਏ

ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਗੁਰੂ ਨਾਨਕ ਮੁਹੱਲਾ ਵਿਖੇ ਸਥਿਤ ਪੱਥਰਾਂ ਵਾਲੀ ਮਸਜਿਦ ਵਿਚ ਈਦ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਾਂਝ ਕੇਂਦਰ ਇੰਚਾਰਜ ਸਬ-ਇੰਸਪੈਕਟਰ ਪ੍ਰਗਟ ਸਿੰਘ, ਸਹਾਇਕ ਥਾਣੇਦਾਰ ਸੰਜੀਵ ਕੁਮਾਰ ਅਤੇ ਸੋਸ਼ਲ ਕੇਅਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਵੀ ਪਹੁੰਚੇ। ਸਬ-ਇੰਸਪੈਕਟਰ ਪ੍ਰਗਟ ਸਿੰਘ ਨੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਵਧਦਾ ਤਾਪਮਾਨ ਮਨੁੱਖਤਾ ਲਈ ਤਾਪਮਾਨ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।

Advertisement
Advertisement
Advertisement