ਪਿੰਡ ਮੁਛਲ ਵਿੱਚ ਨੌਜਵਾਨ ਦਾ ਕਤਲ
10:52 PM Nov 11, 2023 IST
Advertisement
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 11 ਨਵੰਬਰ
ਇਥੋਂ ਨਜ਼ਦੀਕੀ ਥਾਣਾ ਤਰਸਿਕਾ ਅਧੀਨ ਆਉਂਦੇ ਪਿੰਡ ਮੁੱਛਲ ਵਿੱਚ 14 ਸਾਲਾ ਲੜਕੇ ਦਾ ਘਰ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਜੋਂ ਹੋਈ ਹੈ। ਉਸ ਦੇ ਮਾਤਾ-ਪਿਤਾ ਡੇਰਾ ਗੜਾ ਜਲੰਧਰ ਗਏ ਹੋਏ ਸਨ ਅਤੇ ਲੜਕਾ ਘਰ ਵਿੱਚ ਇਕੱਲਾ ਸੀ। ਲੜਕੇ ਦਾ ਪਿਤਾ ਸ਼ਾਮ ਨੂੰ ਚਾਰ ਵਜੇ ਘਰ ਆਇਆ ਤਾਂ ਉਸ ਨੇ ਦੇਖਿਆ ਉਸਦੇ ਲੜਕੀ ਦੀ ਲਾਸ਼ ਘਰ ਵਿੱਚ ਪਈ ਸੀ ਅਤੇ ਘਰ ਵਿੱਚੋ ਨਵਾਂ ਲਿਆ ਮੋਟਰਸਾਈਕਲ ਗਾਇਬ ਸੀ। ਐੱਸਐੱਚਓ ਤਰਸਿਕਾ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement