ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਕੌਂਸਲ ਨੇ ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਕਬਜ਼ੇ ਹਟਾਏ

10:35 AM Nov 28, 2024 IST
ਦੁਕਾਨਦਾਰਾਂ ਤੋਂ ਸੜਕ ’ਤੇ ਰੱਖਿਆ ਸਾਮਾਨ ਚੁੱਕਵਾਉਂਦੇ ਹੋਏ ਨਿਗਮ ਕਰਮਚਾਰੀ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਨਵੰਬਰ
ਸਥਾਨਕ ਨਗਰ ਕੌਂਸਲ ਮਾਛੀਵਾੜਾ ਦੀ ਟੀਮ ਨੇ ਅੱਜ ਕਾਰਵਾਈ ਕਰਦਿਆਂ ਖਾਲਸਾ ਚੌਕ ਤੋਂ ਗਾਂਧੀ ਚੌਕ ਤੱਕ ਦੁਕਾਨਦਾਰਾਂ ਵੱਲੋਂ ਸੜਕ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਵਾਏ। ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਰਜਸਾਧਕ ਅਫ਼ਸਰ ਬਲਬੀਰ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਨਗਰ ਕੌਂਸਲ ਕਰਮਚਾਰੀਆਂ ਨੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਕਿਨਾਰੇ 20 ਫੁੱਟ ਤੱਕ ਫੈਲਾਇਆ ਹੋਇਆ ਸਾਮਾਮਨ ਹਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵਿੱਚ ਬੀਤੇ ਦਿਨੀਂ ਇਸ ਸਮੱਸਿਆ ਬਾਰੇ ਖਬਰ ਵੀ ਛਾਪੀ ਗਈ ਸੀ। ਕਾਰਵਾਈ ਮਗਰੋਂ ਕਾਰਜਸਾਧਕ ਅਫ਼ਸਰ ਬਲਬੀਰ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਵੱਲੋਂ ਸੜਕ ’ਤੇ ਲਗਾਈ ਗਈ ਪੀਲੀ ਪੱਟੀ ਤੋਂ ਅੱਗੇ ਕੋਈ ਵੀ ਸਾਮਾਨ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ ਕਬਜ਼ੇ ਹਟਾਏ ਗਏ ਹਨ ਪਰ ਜੇਕਰ ਕਿਸੇ ਵੀ ਦੁਕਾਨਦਾਰ ਨੇ ਮੁੜ ਸੜਕ ’ਤੇ ਸਾਮਾਨ ਰੱਖਿਆ ਤਾਂ ਨਗਰ ਕੌਂਸਲ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਭਾਰੀ ਜੁਰਮਾਨਾ ਲਾਇਆ ਜਾਵੇਗਾ ਤੇ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ।

Advertisement

Advertisement