ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਨੂੰ ਸਫਾਈ ਲਈ ਨਵੀਆਂ ਮਸ਼ੀਨਾਂ ਮਿਲੀਆਂ

11:38 AM Jun 16, 2024 IST
ਕੌਂਸਲ ਨੂੰ ਸਫਾਈ ਮਸ਼ੀਨਾਂ ਭੇਟ ਕਰਦੇ ਹੋਏ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ।

ਪੱਤਰ ਪ੍ਰੇਰਕ
ਜਗਰਾਉਂ, 15 ਜੂਨ
ਨਗਰ ਕੌਂਸਲ ਜਗਰਾਉਂ ਨੂੰ ਸ਼ਹਿਰ ਦੀ ਸਫਾਈ ਲਈ ਆਧੁਨਿਕ ਮਸ਼ੀਨਾਂ ਸਮੇਤ ਕੂੜਾ ਚੁੱਕਣ ਲਈ ਗੱਡੀਆਂ ਆਦਿ ਦਿੱਤੀਆਂ ਗਈਆਂ। ਇਹ ਨਵੀਂ ਮਸ਼ੀਨਰੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕੌਂਸਲ ਦੇ ਅਮਲੇ ਅਤੇ ਕਾਰਜਸਾਧਕ ਅਫਸਰ ਨੂੰ ਸੌਂਪੀ। ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਅਤੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਵਿਧਾਇਕਾ ਦਾ ਧੰਨਵਾਦ ਕੀਤਾ। ਵਿਧਾਇਕਾ ਨੇ ਆਖਿਆ ਕਿ ਸ਼ਹਿਰ ਦੀ ਸਫਾਈ ’ਚ ਆ ਰਹੀਆਂ ਦਿੱਕਤਾਂ ਹੁਣ ਦੂਰ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਨਵੀਂ ਤਕਨੀਕ ਨਾਲ ਸ਼ਹਿਰ ਦੀ ਸਫਾਈ ਵਧੀਆ ਢੰਗ ਅਤੇ ਘੱਟ ਸਮੇਂ ’ਚ ਕੀਤੀ ਜਾ ਸਕੇਗੀ। ਨਗਰ ਕੌਂਸਲ ਵੱਲੋਂ ਸੁਖਦੇਵ ਸਿੰਘ ਰੰਧਾਵਾ ਨੇ ਵਿਧਾਇਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਥਾਨਕ ਸਰਕਾਰ ਮੰਤਰੀ ਅਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ.ਸੁਖਵਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਸ਼ਿਖਾ, ਲੇਖਾਕਾਰ ਸੁਸ਼ੀਲ ਕੁਮਾਰ, ਸੈਨਟਰੀ ਇੰਸਪੈਕਟਰ ਸ਼ਿਆਮ ਸੁੰਦਰ, ਇੰਸਪੈਕਟਰ ਵਿਕਾਸ ਧਵਨ, ਸਬ-ਫਾਇਰ ਅਫਸਰ ਸਤਿੰਦਰਪਾਲ ਸਿੰਘ, ਸਵੱਛ ਭਾਰਤ ਮਿਸ਼ਨ ਦੇ ਰਾਮਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement
Advertisement