For the best experience, open
https://m.punjabitribuneonline.com
on your mobile browser.
Advertisement

ਨਗਰ ਕੌਂਸਲ ਨੇ ਬੰਦ ਕਰਵਾਏ ਖੁੱਲ੍ਹੇ ਮੈਨਹੋਲ

08:32 AM Jul 05, 2023 IST
ਨਗਰ ਕੌਂਸਲ ਨੇ ਬੰਦ ਕਰਵਾਏ ਖੁੱਲ੍ਹੇ ਮੈਨਹੋਲ
ਨਗਰ ਕੌਂਸਲ ਵੱਲੋਂ ਬੰਦ ਕੀਤੇ ਮੈਨਹੋਲ।
Advertisement

ਪੱਤਰ ਪ੍ਰੇਰਕ
ਡੇਰਾਬੱਸੀ, 4 ਜੁਲਾਈ
ਸ਼ਹਿਰ ਵਿੱਚ ਥਾਂ ਥਾਂ ਖੁੱਲ੍ਹੇ ਪਏ ਮੈਨਹੋਲ ਸਬੰਧੀ ਪੰਜਾਬੀ ਟ੍ਰਿਬਿਊਨ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਪ੍ਰਸ਼ਾਸਨ ਜਾਗ ਗਿਆ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਥਾਂ ਥਾਂ ਖੁੱਲ੍ਹੇ ਪਏ ਮੈਨਹੋਲ ਬੰਦ ਕਰਵਾ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਦੇ ਕਾਰਜਸਾਧਕ ਅਫਸਰ ਵਰਿੰਦਰ ਜੈਨ ਨੇ ਕਿਹਾ ਕਿ ਉਹ ਲੰਘੇ ਕੁਝ ਦਿਨਾਂ ਤੋਂ ਛੁੱਟੀ ’ਤੇ ਸੀ। ਉਨ੍ਹਾਂ ਕਲ੍ਹ ਹੀ ਮੁੜ ਤੋਂ 15 ਦਿਨ ਬਾਅਦ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਆਉਂਦੇ ਹੀ ਖੁੱਲ੍ਹੇ ਪਏ ਮੈਨਹੋਲ ਦੀ ਸਮੱਸਿਆ ਸਬੰਧੀ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਉਨ੍ਹਾਂ ਨੇ ਤੁਰੰਤ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਨੂੰ ਬੰਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਥੋਂ ਦੀ ਹੈਬਤਪੁਰ ਸੜਕ ’ਤੇ ਖੁੱਲ੍ਹੇ ਪਏ ਮੈਨਹੋਲ ਹਾਦਸਿਆਂ ਨੂੰ ਸੱਦਾ ਦੇ ਰਹੇ ਸੀ। ਨਗਰ ਕੌਂਸਲ ਵੱਲੋਂ ਧਿਆਨ ਨਾ ਦੇਣ ਕਾਰਨ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਵੱਲੋਂ ਆਪਣੇ ਪੱਧਰ ’ਤੇ ਆਰਜ਼ੀ ਪ੍ਰਬੰਧ ਕਰ ਰਾਹਗੀਰਾਂ ਨੂੰ ਖੁੱਲ੍ਹੇ ਪਏ ਮੈਨਹੋਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਸੀ।

Advertisement

Advertisement
Tags :
Author Image

joginder kumar

View all posts

Advertisement
Advertisement
×