ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਗਲੇ ‘ਸਵੱਛ ਸਰਵੇਖਣ’ ਵਿੱਚ ਰੈਂਕਿੰਗ ਸੁਧਾਰਨ ਲਈ ਯਤਨ ਕਰੇਗਾ ਨਗਰ ਨਿਗਮ: ਮੇਅਰ

07:59 AM Jan 13, 2024 IST
ਮੇਅਰ ਸ਼ੈਲੀ ਓਬਰਾਏ

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜਨਵਰੀ
ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਨਗਰ ਨਿਗਮ ਅਗਲੇ ‘ਸਵੱਛ ਸਰਵੇਖਣ’ ਵਿਚ ਆਪਣੀ ਰੈਂਕਿੰਗ ਨੂੰ ਸੁਧਾਰਨ ਲਈ ਯਤਨ ਕਰੇਗੀ। ਉਨ੍ਹਾਂ ਨੇ ਇਹ ਗੱਲ ਕੇਂਦਰ ਵਲੋਂ ਸਵੱਛਤਾ ਸਰਵੇਖਣ ਪੁਰਸਕਾਰਾਂ ਦਾ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਆਖੀ ਹੈ।
ਸਿਵਿਕ ਸੈਂਟਰ ਵਿੰਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਬਰਾਏ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਨੂੰ ‘ਸਵੱਛ ਸਰਵੇਖਣ 2023’ ਵਿੱਚ 10 ਲੱਖ ਤੋਂ ਵੱਧ ਆਬਾਦੀ ਵਾਲੇ ਖੇਤਰਾਂ ਵਿੱਚ ਫੈਲੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ ‘28ਵਾਂ’ ਦਰਜਾ ਮਿਲਿਆ ਹੈ ਜਦਕਿ 1 ਲੱਖ ਤੋਂ ਵੱਧ ਆਬਾਦੀ ਵਾਲੇ 446 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ 90ਵਾਂ ਸਥਾਨ ਦਿੱਤਾ ਗਿਆ ਹੈ। ਓਬਰਾਏ ਨੇ ਕਿਹਾ ਕਿ 2022 ਵਿੱਚ ਨਗਰ ਨਿਗਮ ਦੇ ਏਕੀਕਰਨ ਤੋਂ ਬਾਅਦ ਦਿੱਲੀ ਵਿੱਚ ਸਫਾਈ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਸਾਡੇ ਵਰਕਰਾਂ ਤੇ ਅਫਸਰਾਂ ਨੇ ਦਿੱਲੀ ਵਿੱਚ ਸਫਾਈ ਵਿਵਸਥਾ ਦੀ ਨਿਗਰਾਨੀ ਕਰਨ ਲਈ ਦਿੱਲੀ ਦੇ ਹਰ ਕੋਨੇ ਦਾ ਦੌਰਾ ਕੀਤਾ। ਉਨ੍ਹਾਂ ਦੀ ਬਦੌਲਤ ਹੀ ਇਸ ਸੁਧਾਰ ਨੂੰ ਹਾਸਲ ਕਰਨ ਦੇ ਯੋਗ ਹੋਏ। ਇਹ ਪਹਿਲੀ ਵਾਰ ਹੈ ਜਦੋਂ ਐਮਸੀਡੀ ਨੇ ਕੇਂਦਰ ਸਰਕਾਰ ਦੇ ਸਾਲਾਨਾ ਸਫਾਈ ਸਰਵੇਖਣ ਵਿੱਚ ਹਿੱਸਾ ਲਿਆ ਹੈ ਕਿਉਂਕਿ ਪਹਿਲਾਂ ਮੌਜੂਦ ਤਿੰਨ ਨਾਗਰਿਕ ਸੰਸਥਾਵਾਂ ਦਾ 2022 ਵਿੱਚ ਦੁਬਾਰਾ ਇੱਕ ਇਕਾਈ ਵਿੱਚ ਏਕੀਕਰਨ ਕੀਤਾ ਗਿਆ ਸੀ। ‘ਸਵੱਛ ਸਰਵੇਖਣ 2022’ ਵਿੱਚ ਐਨ.ਡੀ.ਐਮ.ਸੀ ਨੂੰ 37ਵੇਂ, ਈਡੀਐੱਮਸੀ ਨੂੰ 34ਵੇਂ ਤੇ ਐਸਡੀਐਮਸੀ ਨੂੰ 28ਵੇਂ ਸਥਾਨ ’ਤੇ ਰੱਖਿਆ ਗਿਆ ਸੀ।

Advertisement

Advertisement
Advertisement