For the best experience, open
https://m.punjabitribuneonline.com
on your mobile browser.
Advertisement

ਚਲਦੀ ਕਾਰ ਨੂੰ ਅੱਗ ਲੱਗੀ, ਪਿਓ-ਪੁੱਤਰ ਵਾਲ-ਵਾਲ ਬਚੇ

06:33 AM Apr 08, 2024 IST
ਚਲਦੀ ਕਾਰ ਨੂੰ ਅੱਗ ਲੱਗੀ  ਪਿਓ ਪੁੱਤਰ ਵਾਲ ਵਾਲ ਬਚੇ
ਕਾਰ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 7 ਅਪਰੈਲ
ਚੰਡੀਗੜ੍ਹ ਦੇ ਸੈਕਟਰ 8 ਤੇ 9 ਨੂੰ ਵੰਡਦੀ ਸੜਕ ’ਤੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦਹਿਸ਼ਤ ਫੈਲ ਗਈ। ਹਾਲਾਂਕਿ, ਇਸ ਵਿੱਚ ਸਵਾਰ ਪਿਓ-ਪੁੱਤ ਦਾ ਬਚਾਅ ਹੋ ਗਿਆ ਪਰ ਕਾਰ ਪੂਰੀ ਤਰ੍ਹਾਂ ਸੜ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਅੰਸ਼ੁਲ ਬਜਾਜ ਆਪਣੇ ਲੜਕੇ ਬੰਸ਼ ਬਜਾਜ ਨਾਲ ਕਿਸੇ ਕੰਮ ਲਈ ਚੰਡੀਗੜ੍ਹ ਆਇਆ ਹੋਇਆ ਸੀ। ਜਦੋਂ ਉਹ ਸੈਕਟਰ 8 ਤੇ 9 ਨੂੰ ਵੰਡਣ ਵਾਲੀ ਸੜਕ ਤੋਂ ਸੁਖਨਾ ਝੀਲ ਵੱਲ ਜਾ ਰਹੇ ਸਨ ਤਾਂ ਅਚਾਨਕ ਕਾਰ ਦੇ ਕਲੱਚ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕਾਰ ਵਿੱਚ ਸਵਾਰ ਪਿਓ-ਪੁੱਤ ਕੁਝ ਸਮਝ ਪਾਉਂਦੇ, ਕਾਰ ਦੇ ਬੋਨਟ ਵਿੱਚੋਂ ਕਾਫੀ ਤੇਜ਼ ਰਫਤਾਰ ਨਾਲ ਧੂੰਆਂ ਨਿਕਲਣ ਲੱਗ ਗਿਆ। ਸਥਿਤੀ ਨੂੰ ਸਮਝਦਿਆਂ ਅੰਸ਼ੁਲ ਨੇ ਕਾਰ ਰੋਕ ਦਿੱਤੀ ਅਤੇ ਕਾਰ ਵਿੱਚੋਂ ਬਾਹਰ ਨਿਕਲ ਗਏ। ਕੁੱਝ ਹੀ ਦੇਰ ਵਿੱਚ ਕਾਰ ਨੂੰ ਅੱਗ ਲੱਗ ਗਈ ਅਤੇ ਅੱਗ ਦੇ ਭਾਂਬੜ ਮੱਚ ਗਏ। ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਸੜਕ ’ਤੇ ਕਾਰ ਨੂੰ ਅੱਗ ਲੱਗਣ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਛਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×