ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਸ਼ਤਿਆਂ ਦਾ ਅਹਿਸਾਸ ਕਰਾਉਂਦੀ ਫਿਲਮ ‘ਪਿੰਡ ਅਮਰੀਕਾ’

11:11 AM Oct 14, 2023 IST

ਮਨਜੀਤ ਕੌਰ ਸੱਪਲ

Advertisement

ਵਿਦੇਸ਼ੀ ਜ਼ਿੰਦਗੀ ਦੀ ਭੱਜਦੌੜ ਵਿੱਚ ਬੱਚੇ ਪਾਲਣੇ ਅਤੇ ਘਰ ਸੰਭਾਲਣੇ ਇੱਕ ਔਖਾ ਕਾਰਜ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਬਾਹਰਲੇ ਲੋਕ ਅਜਿਹੇ ਮੌਕੇ ਆਪਣੇ ਮਾਂ-ਬਾਪ ਜਾਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਆਪਣੇ ਕੋਲ ਬੁਲਾਉਣ ਦਾ ਅਹਿਸਾਨ ਜਿਤਾਉਂਦੇ ਹਨ।
ਪਿਛਲੇ ਹਫ਼ਤੇ ਰਿਲੀਜ਼ ਹੋਈ ਲੇਖਕ ਨਿਰਦੇਸ਼ਕ ਸਿਮਰਨ ਸਿੰਘ ਦੀ ਫਿਲਮ ‘ਪਿੰਡ ਅਮਰੀਕਾ’ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਜਿਸ ਵਿੱਚ ਬਜ਼ੁਰਗ ਪਤੀ-ਪਤਨੀ ਅਮਰੀਕਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਆਪਣੇ ਨੂੰਹ-ਪੁੱਤ ਕੋਲ ਆਉਂਦੇ ਹਨ। ਜਨਿ੍ਹਾਂ ਨੂੰ ਪਹਿਲਾਂ ਤਾਂ ਬੜਾ ਚਾਅ ਹੁੰਦਾ ਹੈ ਕਿ ਸਾਡੇ ਨੂੰਹ-ਪੁੱਤ ਨੇ ਸੱਤ ਸਮੁੰਦਰੋਂ ਪਾਰ ਜਾ ਕੇ ਸਾਨੂੰ ਮਨੋਂ ਨਹੀਂ ਵਿਸਾਰਿਆ ਅਤੇ ਅੱਜ ਵੀ ਉਨ੍ਹਾਂ ਦੇ ਮਨਾਂ ਵਿੱਚ ਸਾਡੇ ਪ੍ਰਤੀ ਮੋਹ ਹੈ। ਇਸੇ ਮੋਹ ਨੇ ਉਨ੍ਹਾਂ ਨੂੰ ਬਾਹਰ ਆਉਣ ਦਾ ਸੱਦਾ ਦਿੱਤਾ ਹੈ, ਪਰ ਜਦੋਂ ਇਹ ਬਜ਼ੁਰਗ ਜੋੜਾ ਅਮਰ ਕੌਰ ਤੇ ਕਰਤਾਰ ਸਿੰਘ ਆਪਣੇ ਪੁੱਤ ਕੋਲ ਅਮਰੀਕਾ ਪਹੁੰਚ ਜਾਂਦਾ ਹੈ ਤੇ ਆਪਣੇ ਪੋਤੇ ਨਾਲ ਲਾਡ ਲਡਾਉਂਦੇ ਹਨ ਤੇ ਖੁਸ਼ੀ-ਖੁਸ਼ੀ ਘਰ ਦੇ ਸਾਰੇ ਕੰਮ ਸੰਵਾਰਦੇ ਹਨ। ਹੌਲੀ ਹੌਲੀ ਅਸਲ ਸੱਚਾਈ ਦਾ ਅਹਿਸਾਸ ਹੁੰਦਾ ਹੈ ਕਿ ਬਾਹਰਲੇ ਮੁਲਕਾਂ ਵਿੱਚ ਬੱਚਿਆਂ ਨੂੰ ਪਾਲਣ ਵਾਲੇ ਨੌਕਰ ਬਹੁਤ ਮਹਿੰਗੇ ਮਿਲਦੇ ਹਨ। ਫਿਲਮ ਦੀ ਕਹਾਣੀ ਮੁਤਾਬਕ ਇਹ ਇੱਕ ਆਮ ਜਿਹੀ ਗੱਲ ਹੈ, ਪਰ ਜਦ ਖੂਨ ਦਾ ਰਿਸ਼ਤਾ ਇਹ ਅਹਿਸਾਸ ਕਰਾਵੇ ਕਿ ਤੁਹਾਡੀ ਔਕਾਤ ਇੱਕ ਨੌਕਰ ਤੋਂ ਵੱਧ ਕੇ ਕੁਝ ਵੀ ਨਹੀਂ ਤਾਂ ਹਿਰਦਾ ਵਲੂੰਧਰਿਆ ਜਾਂਦਾ ਹੈ। ਇਹ ਫਿਲਮ ਇੱਕ ਪਰਿਵਾਰਕ ਕਹਾਣੀ ਹੈ ਜਿਸ ਵਿੱਚ ਦਾਦੇ- ਪੋਤੇ ਦਾ ਪਿਆਰ, ਨੂੰਹ-ਸੱਸ ਦੀ ਲੜਾਈ ਹੈ ਤੇ ਚੜ੍ਹਦੇ- ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ ਵੀ ਹੈ।
ਇਸ ਫਿਲਮ ਵਿੱਚ ਬਜ਼ੁਰਗ ਜੋੜੇ ਦੀ ਭੂਮਿਕਾ ਅਮਰ ਨੂਰੀ ਅਤੇ ਬੀ. ਕੇ. ਸਿੰਘ. ਰੱਖੜਾ ਨੇ ਨਿਭਾਈ ਹੈ। ਇਨ੍ਹਾਂ ਦੀ ਨੂੰਹ ਬਣੀ ਪ੍ਰੀਤੋ ਸਾਹਨੀ ਨੇ ਵੀ ਕਮਾਲ ਦੀ ਅਦਾਕਾਰੀ ਵਿਖਾਈ ਹੈ। ਇਹ ਫਿਲਮ ਜਿੱਥੇ ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਸਾਂਝ ਵਿਖਾਉਂਦੀ ਹੈ ਉੱਥੇ ਢਿੱਡੋਂ ਜੰਮਿਆਂ ਦਾ ਦੁੱਖ ਸੁੱਖ ਵੀ ਵੰਡਾਉਂਦੀ ਹੈ। ਇਸ ਵਿੱਚ ਇਹ ਵੀ ਵਿਖਾਇਆ ਗਿਆ ਹੈ ਕਿ ਵਿਦੇਸ਼ਾਂ ਵਿੱਚ ਅਜਿਹੇ ਅਨੇਕਾਂ ਬਦਕਿਸਮਤ ਇਨਸਾਨ ਵੀ ਰਹਿੰਦੇ ਹਨ ਜਨਿ੍ਹਾਂ ਨੂੰ ਆਪਣੇ ਪਿੰਡ ਦਾ ਮੂੰਹ ਵੇਖਿਆਂ ਮੁੱਦਤਾਂ ਬੀਤ ਗਈਆਂ। ਉਨ੍ਹਾਂ ਨੂੰ ਜੰਮਣ ਵਾਲੇ ਬੁੱਢੇ ਮਾਂ-ਬਾਪ ਪੁੱਤ ਨੂੰ ਉਡੀਕ ਉਡੀਕ ਜਹਾਨੋਂ ਤੁਰ ਗਏ ਅਤੇ ਉਨ੍ਹਾਂ ਦਾ ਸਰਵਨ ਪੁੱਤ ਮੜ੍ਹੀ ’ਤੇ ਦੀਵਾ ਧਰਨ ਨਹੀਂ ਆਇਆ।
ਨਿਰਮਾਤਾ ਡਾ. ਹਰਚੰਦ ਸਿੰਘ ਯੂ. ਐੱਸ. ਏ. ਦੀ ਫਿਲਮ ਵਿੱਚ ਅਮਰ ਨੂਰੀ, ਬੀ. ਕੇ. ਸਿੰਘ ਰੱਖੜਾ ਤੋਂ ਇਲਾਵਾ ਭਿੰਦਾ ਔਜਲਾ, ਪ੍ਰੀਤੋ ਸਾਹਨੀ, ਮਾਸਟਰ ਸੁਹੇਲ ਸਿੱਧੂ, ਕਮਲਜੀਤ ਨੀਰੂ, ਅਸ਼ੋਕ ਟਾਗਰੀ, ਮਲਕੀਤ ਮੀਤ, ਜਸਵੀਰ ਨਿੱਝਰ ਸਿੱਧੂ, ਡਾ. ਹਰਚੰਦ ਸਿੰਘ, ਪ੍ਰੀਤੀ ਰਾਏ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਦੇ ਗੀਤ ਫਿਰੋਜ਼ ਖਾਨ, ਅਮਰ ਨੂਰੀ, ਅਲਾਪ ਸਿਕੰਦਰ, ਸ਼ਾਰੰਗ ਸਿਕੰਦਰ ਤੇ ਰਵੀ ਥਿੰਦ ਨੇ ਗਾਏ ਹਨ। ਇਨ੍ਹਾਂ ਗੀਤਾਂ ਨੂੰ ਬਾਬਾ ਨਜ਼ਮੀ, ਪ੍ਰੀਤ ਸੋਹਲ, ਮਲਕੀਤ ਮੀਤ ਅਤੇ ਜੀਤਾ ਉੱਪਲ ਨੇ ਲਿਖਿਆ ਹੈ। ਸੰਗੀਤ ਅਹਿਮਦ ਅਲੀ ਅਤੇ ਸਾਰੰਗ ਸਿਕੰਦਰ ਨੇ ਦਿੱਤਾ ਹੈ।

Advertisement
Advertisement