ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮ ‘ਤੇਜਸ’ 27 ਨੂੰ ਰਿਲੀਜ਼ ਹੋਵੇਗੀ, ਟੀਜ਼ਰ ਜਾਰੀ

07:08 AM Oct 03, 2023 IST

ਮੁੰਬਈ: ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ 27 ਅਕਤੂਬਰ ਨੂੰ ਸਨਿੇਮਾਘਰਾਂ ਦਾ ਸ਼ਿੰਗਾਰ ਬਣੇਗੀ। ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਇਹ ਐਲਾਨ ਕੀਤਾ। ਸਰਵੇਸ਼ ਮੇਵਾੜਾ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਅਤੇ ਨਿਰਦੇਸ਼ਨ ਵੀ ਉਨ੍ਹਾਂ ਨੇ ਹੀ ਕੀਤਾ ਹੈ। ਫ਼ਿਲਮ ਵਿੱਚ ਕੰਗਨਾ ਭਾਰਤੀ ਹਵਾਈ ਫੌਜ ਦੀ ਪਾਇਲਟ ਵਜੋਂ ਸੇਵਾਵਾਂ ਨਿਭਾਉਂਦੀ ਹੋਈ ਨਜ਼ਰ ਆਵੇਗੀ। ਫ਼ਿਲਮ ‘ਤੇਜਸ’ ਦੇ ਨਿਰਮਾਤਾ ਆਰਐੱਸਵੀਪੀ ਮੂਵੀਜ਼ ਨੇ ‘ਐਕਸ’ ਉੱਤੇ ਆਪਣੇ ਅਧਿਕਾਰਤ ਪੇਜ ’ਤੇ ਰਿਲੀਜ਼ ਦੀ ਤਰੀਕ ਅਤੇ ਟੀਜ਼ਰ ਸਾਂਝਾ ਕੀਤਾ ਹੈ। ਪ੍ਰੋਡਕਸ਼ਨ ਹਾਊਸ ਨੇ ਪੋਸਟ ਵਿੱਚ ਲਿਖਿਆ ਹੈ ਕਿ ‘ਜਬ ਭੀ ਬਾਤ ਦੇਸ਼ ਕੀ ਆਏਗੀ, ਵੋ ਸਾਰੀ ਹੱਦੇਂ ਪਾਰ ਕਰ ਜਾਏਗੀ!’ ਫ਼ਿਲਮ ਦਾ ਟੀਜ਼ਰ ਅੱਜ ਜਾਰੀ ਹੋਇਆ ਹੈ। ਫ਼ਿਲਮ 27 ਅਕਤੂਬਰ ਨੂੰ ਸਨਿੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਅਨੁਸਾਰ, ਫ਼ਿਲਮ ‘ਤੇਜਸ’ ਤੇਜਸ ਗਿੱਲ ਦੇ ਆਲੇ-ਦੁਆਲੇ ਘੁੰਮਦੀ ਹੈ। ਤੇਜਸ ਗਿੱਲ ਦਾ ਕਿਰਦਾਰ ਕੰਗਨਾ ਨੇ ਨਿਭਾਇਆ ਹੈ, ਜਿਸ ਦਾ ਉਦੇਸ਼ ਉਨ੍ਹਾਂ ਬਹਾਦਰ ਫੌਜੀਆਂ ਵਿੱਚ ਦੇਸ਼ ਭਗਤੀ ਦੀ ਮਾਣ ਵਾਲੀ ਭਾਵਨਾ ਪੈਦਾ ਕਰਨਾ ਹੈ ਜੋ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਪਹਿਲਾਂ 20 ਅਕਤੂਬਰ ਨੂੰ ਰਿਲੀਜ਼ ਹੋਣੀ ਸੀ। -ਪੀਟੀਆਈ

Advertisement

 

Advertisement
Advertisement