For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਸਰਫਿਰਾ’ ਡਿਜ਼ਨੀ+ਹੌਟਸਟਾਰ ’ਤੇ ਅਕਤੂਬਰ ’ਚ ਹੋਵੇਗੀ ਰਿਲੀਜ਼

08:57 AM Sep 27, 2024 IST
ਫ਼ਿਲਮ ‘ਸਰਫਿਰਾ’ ਡਿਜ਼ਨੀ ਹੌਟਸਟਾਰ ’ਤੇ ਅਕਤੂਬਰ ’ਚ ਹੋਵੇਗੀ ਰਿਲੀਜ਼
Advertisement

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਸਰਫਿਰਾ’ 11 ਅਕਤੂਬਰ ਤੋਂ ਡਿਜ਼ਨੀ+ਹੌਟਸਟਾਰ ’ਤੇ ਸਟਰੀਮਿੰਗ ਲਈ ਉਪਲੱਬਧ ਹੋਵੇਗੀ। ਓਟੀਟੀ ਪਲੈਟਫਾਰਮ ਨੇ ਅੱਜ ਇਹ ਐਲਾਨ ਕੀਤਾ। ਇਹ ਫਿਲਮ ਡਾਇਰੈਕਟਰ ਸੁਧਾ ਕੋਂਗਾਰਾ ਦੀ ਸੁਪਰਹਿੱਟ ਤਾਮਿਲ ਫ਼ਿਲਮ ‘ਸੂਰਾਰਾਏ ਪੌਟਰੂ’ ਦਾ ਹਿੰਦੀ ਰੂਪ ਹੈ। ਕੋਂਗਾਰਾ ਨੇ ‘ਸਰਫਿਰਾ’ ਦਾ ਨਿਰਦੇਸ਼ਨ ਵੀ ਕੀਤਾ ਹੈ ਅਤੇ ਇਹ ਫ਼ਿਲਮ ਇਸ ਸਾਲ ਜੁਲਾਈ ਮਹੀਨੇ ਸਿਨੇਮਿਆਂ ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਪਰੇਸ਼ ਰਾਵਲ ਤੇ ਰਾਧਿਕਾ ਮਦਾਨ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। -ਪੀਟੀਆਈ

Advertisement

Advertisement
Advertisement
Author Image

Advertisement