ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮ ‘ਮੈਰੀ ਕ੍ਰਿਸਮਸ’ ਅੱਠ ਦਸੰਬਰ ਨੂੰ ਹੋਵੇਗੀ ਰਿਲੀਜ਼

08:13 AM Oct 04, 2023 IST
featuredImage featuredImage

ਮੁੰਬਈ: ਫ਼ਿਲਮ ਨਿਰਮਾਤਵਾਂ ਨੇ ਅੱਜ ਐਲਾਨ ਕੀਤਾ ਕਿ ਸ੍ਰੀਰਾਮ ਰਾਘਵਨ ਦੀ ਫਿਲਮ ‘ਮੈਰੀ ਕ੍ਰਿਸਮਸ’ ਇਸੇ ਸਾਲ 8 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਵਿੱਚ ਕੈਟਰੀਨਾ ਕੈਫ ਅਤੇ ਵਿਜੈ ਸੇਤੂਪਤੀ ਮੁੱਖ ਕਿਰਦਾਰ ਨਿਭਾਅ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫ਼ਿਲਮ ਟਿਪਸ ਫਿਲਮਜ਼ ਅਤੇ ਮੈਚਬਾਕਸ ਪਿਕਚਰਜ਼ ਵੱਲੋਂ ਪੇਸ਼ ਕੀਤੀ ਗਈ ਹੈ। ਇਹ ਫ਼ਿਲਮ ਤਾਮਿਲ ਤੇ ਹਿੰਦੀ ਭਾਸ਼ਾ ਵਿੱਚ ਵੱਖਰੇ ਸਹਿ ਅਦਾਕਾਰਾਂ ਦੇ ਨਾਲ ਬਣਾਈ ਗਈ ਹੈ। ਦੱਸਣਯੋਗ ਹੈ ਕਿ ਪਹਿਲਾਂ ਇਹ ਫ਼ਿਲਮ 15 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਸੀ। ਨਵੀਂ ਰਿਲੀਜ਼ ਤਰੀਕ ਦੇ ਐਲਾਨ ਨਾਲ ਇਸ ਫ਼ਿਲਮ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਸਿਧਾਰਥ ਮਲਹੋਤਰਾ ਦੀ ਫ਼ਿਲਮ ‘ਯੋਧਾ’ ਨਾਲ ਮੁਕਾਬਲਾ ਕਰਨਾ ਪਵੇਗਾ। ਹਿੰਦੀ ਭਾਸ਼ਾ ਵਿੱਚ ਬਣਾਈ ਗਈ ‘ਮੈਰੀ ਕ੍ਰਿਸਮਸ’ ਫ਼ਿਲਮ ਵਿੱਚ ਸੰਜੈ ਕਪੂਰ, ਵਨਿੇ ਪਾਠਕ, ਪ੍ਰਤਿਮਾ ਕਨਨ ਅਤੇ ਟੀਨੂੰ ਆਨੰਦ ਅਹਿਮ ਭੂਮਿਕਾਵਾਂ ’ਚ ਹਨ। -ਪੀਟੀਆਈ

Advertisement

Advertisement