ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਲਮ ‘ਕੋਈ ਮਿਲ ਗਿਆ’ ਨੇ ਰੁਸ਼ਨਾਈ ਸੀ ਰਿਤਿਕ ਦੀ ਜ਼ਿੰਦਗੀ

07:03 AM Aug 09, 2023 IST

ਮੁੰਬਈ: ਅਦਾਕਾਰ ਰਿਤਿਕ ਰੋਸ਼ਨ ਦੀ ਫ਼ਿਲਮ ‘ਕੋਈ ਮਿਲ ਗਿਆ’ ਨੂੰ ਰਿਲੀਜ਼ ਹੋਇਆਂ 20 ਸਾਲ ਹੋ ਗਏ ਹਨ। ਰਿਤਿਕ ਨੇ ਕਿਹਾ ਕਿ ਇਸ ਫ਼ਿਲਮ ਨੇ ਉਸ ਦੇ ਕਰੀਅਰ ਨੂੰ ਨਵੀਂ ਦਿਸ਼ਾ ਦਿੱਤੀ। ਉਸ ਨੇ ਕਿਹਾ ਕਿ ‘ਜਦੋਂ ਮੇਰੇ ਪਿਤਾ ਨੇ ‘ਕੋਈ... ਮਿਲ ਗਿਆ’ ਦਾ ਵਿਚਾਰ ਸਾਂਝਾ ਕੀਤਾ, ਤਾਂ ਇਹ ਮੈਨੂੰ ਝੱਟ ਪਸੰਦ ਆ ਗਿਆ। ਜਦੋਂ ਮੈਂ ਫ਼ਿਲਮ ਦੀ ਕਹਾਣੀ ਪੜ੍ਹੀ ਤਾਂ ਮੈਨੂੰ ਇੱਕ ਉਦੇਸ਼ ਦੀ ਪੂਰਤੀ ਹੁੰਦੀ ਜਾਪੀ, ਕਿਉਂਕਿ ਇਸ ਵਿੱਚ ਉਹ ਸਭ ਕੁਝ ਸੀ, ਜਿਸ ਨੇ ਅਦਾਕਾਰ ਵਜੋਂ ਮੈਨੂੰ ਪ੍ਰੇਰਿਤ ਕੀਤਾ।’’ ਫ਼ਿਲਮ ਨਿਰਮਾਤਾ ਅਤੇ ਅਭਿਨੇਤਾ ਰਾਕੇਸ਼ ਰੋਸ਼ਨ ਵੱਲੋਂ ਨਿਰਦੇਸ਼ਤ ਫ਼ਿਲਮ ‘ਕੋਈ... ਮਿਲ ਗਿਆ’ 8 ਅਗਸਤ, 2003 ਨੂੰ ਰਿਲੀਜ਼ ਹੋਈ ਸੀ, ਉਦੋਂ ਉਸ ਦੇ ਪੁੱਤਰ ਰਿਤਿਕ ਦੀ ਪਹਿਲੀ ਫ਼ਿਲਮ ‘ਕਹੋ ਨਾ... ਪਿਆਰ ਹੈ’ ਨੂੰ ਰਿਲੀਜ਼ ਹੋਇਆ ਤਿੰਨ ਸਾਲ ਹੋਏ ਸਨ। ਫ਼ਿਲਮ ‘ਕੋਈ...ਮਿਲ ਗਿਆ’ ਰੋਹਿਤ ਮਹਿਰਾ (ਰਿਤਿਕ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਜ਼ਿਹਨੀ ਤੌਰ ’ਤੇ ਥੋੜ੍ਹਾ ਕੰਮਜ਼ੋਰ ਹੁੰਦਾ ਹੈ ਅਤੇ ਜਾਦੂ ਨਾਮਕ ਏਲੀਅਨ ਉਸ ਨੂੰ ਸ਼ਕਤੀਆਂ ਦਿੰਦਾ ਹੈ। ਫ਼ਿਲਮ ਵਿੱਚ ਪ੍ਰੀਤੀ ਜ਼ਿੰਟਾ ਅਤੇ ਰੇਖਾ ਨੇ ਵੀ ਅਭਿਨੈ ਕੀਤਾ। ਰਿਤਿਕ ਨੇ ਉਸ ਸਮੇਂ ਦੇ ਬਾਲ ਕਲਾਕਾਰਾਂ ਹੰਸਿਕਾ ਮੋਟਵਾਨੀ, ਓਮਕਾਰ ਪੁਰੋਹਿਤ, ਜੈ ਚੋਕਸੀ, ਮੋਹਿਤ ਮੱਕੜ ਅਤੇ ਪ੍ਰਨੀਤਾ ਬਿਸ਼ਨੋਈ ਨਾਲ ਵੀ ਕੰਮ ਕੀਤਾ ਸੀ। -ਪੀਟੀਆਈ

Advertisement

Advertisement