For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਅੰਗਰੇਜ਼’ ਅਤੇ ‘ਕਿਸਮਤ’ ਨੇ ਮੇਰੀ ਜ਼ਿੰਦਗੀ ਬਦਲੀ: ਸਰਗੁਣ ਮਹਿਤਾ

08:30 AM Feb 11, 2024 IST
ਫ਼ਿਲਮ ‘ਅੰਗਰੇਜ਼’ ਅਤੇ ‘ਕਿਸਮਤ’ ਨੇ ਮੇਰੀ ਜ਼ਿੰਦਗੀ ਬਦਲੀ  ਸਰਗੁਣ ਮਹਿਤਾ
Advertisement

ਮੁੰਬਈ: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੀਆਂ ਦੋ ਬਲਾਕਬਸਟਰ ਫਿਲਮਾਂ ‘ਅੰਗਰੇਜ਼’ ਅਤੇ ‘ਕਿਸਮਤ’ ‘ਵੈਲੇਨਟਾਈਡ ਡੇਅ’ ਮੌਕੇ ਮੁੜ ਰਿਲੀਜ਼ ਹੋ ਰਹੀਆਂ ਹਨ ਜਿਸ ਕਾਰਨ ਅਦਾਕਾਰਾ ਬਹੁਤ ਖੁਸ਼ ਹੈ। ਅਦਾਕਾਰਾ ਨੇ ਆਖਿਆ ਕਿ ਇਨ੍ਹਾਂ ਫਿਲਮਾਂ ਨੇ ਉਸ ਦੀ ਪੇਸ਼ੇਵਰ ਜ਼ਿੰਦਗੀ ਨੂੰ ਬਦਲ ਦਿੱਤਾ ਸੀ। ਫਿਲਮ ‘ਕਿਸਮਤ’ ਵਿਚ ਮੁੱਖ ਭੂਮਿਕਾਵਾਂ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਹਨ ਜਦਕਿ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ ਤੇ ਆਦਿਤੀ ਸ਼ਰਮਾ ਨੇ ਮੁੱਖ ਕਿਰਦਾਰ ਨਿਭਾਏ ਹਨ। ਜ਼ਿਕਰਯੋਗ ਹੈ ਕਿ ਸਰਗੁਣ ਨੇ ਸਾਲ 2015 ਵਿੱਚ ਪੰਜਾਬੀ ਇਤਿਹਾਸਕ ਰੋਮਾਂਟਿਕ ਡਰਾਮਾ ਫ਼ਿਲਮ ‘ਅੰਗਰੇਜ਼’ ਨਾਲ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਸੀ ਜਿਸ ਵਿੱਚ ਸਰਗੁਣ ਨੇ ਧੰਨ ਕੌਰ ਅਤੇ ਅਮਰਿੰਦਰ ਨੇ ਅੰਗਰੇਜ਼ ਉਰਫ਼ ਗੇਜਾ ਦਾ ਕਿਰਦਾਰ ਨਿਭਾਇਆ ਸੀ। ਸਰਗੁਣ ਨੇ ਕਿਹਾ, ‘ਪੰਜਾਬ ਵਿੱਚ ‘ਅੰਗਰੇਜ਼’ ਮੇਰੀ ਪਹਿਲੀ ਫਿਲਮ ਸੀ ਅਤੇ ਇਸ ਫਿਲਮ ਜ਼ਰੀਏ ਮੈਂ ਅੱਜ ਹੀਰੋਇਨ ਬਣ ਗਈ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਪੂਰੇ ਕਰੀਅਰ ਵਿੱਚ ਕਿਸੇ ਵੀ ਪ੍ਰਾਜੈਕਟ ਵਿੱਚੋਂ ਸਭ ਤੋਂ ਮਹੱਤਵਪੂਰਨ ਭੂਮਿਕਾ ‘ਅੰਗਰੇਜ਼’ ਦੀ ਹੈ। ਮੈਂ ਬਹੁਤ ਖੁਸ਼ ਹਾਂ ਕਿ ਇਸ ਫਿਲਮ ਨੂੰ ਵੈਲੇਨਟਾਈਨ ਡੇਅ ਮੌਕੇ ਰਿਲੀਜ਼ ਕੀਤਾ ਜਾ ਰਿਹਾ ਹੈ। ਮੈਨੂੰ ਅੱਜ ਵੀ ਕੈਨੇਡਾ, ਆਸਟਰੇਲੀਆ ਵਿਚ ਲੋਕ ਧੰਨ ਕੌਰ ਹੀ ਆਖਦੇ ਹਨ। ਇਨ੍ਹਾਂ ਭਾਵਨਾਵਾਂ ਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×