ਮੋਟਰਸਾਈਕਲ ਖੰਭੇ ਵਿੱਚ ਵੱਜਿਆ, ਨੌਜਵਾਨ ਦੀ ਮੌਤ
06:38 PM Jun 23, 2023 IST
ਪੱਤਰ ਪ੍ਰੇਰਕ
Advertisement
ਭਵਾਨੀਗੜ੍ਹ, 11 ਜੂਨ
ਇੱਥੇ ਬੀਤੀ ਦੇਰ ਸ਼ਾਮ ਇੱਥੋਂ ਨੇੜਲੇ ਪਿੰਡ ਨਦਾਮਪੁਰ ਵਿੱਚ ਅਚਾਨਕ ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦਵਿੰਦਰ ਸਿੰਘ ( 25) ਵਾਸੀ ਨਦਾਮਪੁਰ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਨਦਾਮਪੁਰ ਨਿੱਜੀ ਸਲਾਹਕਾਰ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਬੀਤੀ ਸ਼ਾਮ ਦਵਿੰਦਰ ਸਿੰਘ ਬੱਸ ਸਟੈਂਡ ਤੋਂ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਨਦਾਮਪੁਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਖੰਭੇ ਨਾਲ ਟਕਰਾ ਗਿਆ। ਦਵਿੰਦਰ ਸਿੰਘ ਦਾ ਸਿਰ ਖੰਭੇ ਵਿਚ ਵੱਜਿਆ। ਪਿੰਡ ਵਾਸੀ ਜ਼ਖ਼ਮੀ ਨੂੰ ਭਵਾਨੀਗੜ੍ਹ ਹਸਪਤਾਲ ਵੱਲ ਲਿਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਭਵਾਨੀਗੜ੍ਹ ਪੁਲੀਸ ਵੱਲੋਂ ਮ੍ਰਿਤਕ ਦੇਹ ਦਾ ਸਿਵਲ ਹਸਪਤਾਲ ਸੰਗਰੂਰ ਵਿੱਚ ਪੋਸਟਮਾਰਟਮ ਕਰਵਾਇਆ ਗਿਆ।
Advertisement
Advertisement