ਕੁੱਟਮਾਰ ਕਰ ਕੇ ਮੋਟਰਸਾਈਕਲ ਅਤੇ ਮੋਬਾਈਲ ਖੋਹਿਆ
01:36 PM Jun 04, 2023 IST
ਪਾਤੜਾਂ (ਪੱਤਰ ਪ੍ਰੇਰਕ): ਇੱਥੇ ਬੀਤੀ ਰਾਤ ਬਾਈਪਾਸ ‘ਤੇ ਪੁਲੀ ਕੋਲ ਕੁੱਝ ਅਣਪਛਾਤਿਆਂ ਨੇ ਮੋਟਰਸਾਈਕਲ ‘ਤੇ ਕੰਮ ਤੋਂ ਘਰ ਜਾ ਰਹੇ ਦਲਜੀਤ ਸਿੰਘ ਵਾਸੀ ਹੀਰਾ ਨਗਰ ਡਰੌਲੀ ਦੀ ਕੁੱਟਮਾਰ ਕਰ ਕੇ ਉਸ ਤੋਂ ਮੋਟਰਸਾਈਕਲ, ਮੋਬਾਈਲ ਤੇ ਪਰਸ ਖੋਹ ਲਿਆ। ਇਸ ਮਗਰੋਂ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
Advertisement
Advertisement