ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿਫ਼ਟ ਮੰਗ ਕੇ ਮੋਟਰਸਾਈਕਲ ਅਤੇ ਨਗ਼ਦੀ ਖੋਹੀ

11:32 AM Jun 16, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਜੂਨ
ਇੱਥੋਂ ਦੀਆਂ ਵੱਖ ਵੱਖ ਥਾਵਾਂ ’ਤੇ ਰਾਹਗੀਰਾਂ ਦੀ ਕੁੱਟਮਾਰ ਕਰਕੇ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਦੋ ਕੇਸ ਦਰਜ ਕੀਤੇ ਗਏ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਨੇੜੇ ਵਿਸ਼ਵਾ ਭਾਰਤੀ ਸਕੂਲ, ਢਿੱਲੋਂ ਨਗਰ ਵਾਸੀ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਭਰਾ ਅਮਨਦੀਪ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਨੇੜੇ ਆਰਤੀ ਸਟੀਲ ਫੈਕਟਰੀ ਪਾਸ ਤਿੰਨ ਲੜਕਿਆਂ ਨੇ ਉਸਨੂੰ ਘੇਰ ਕੇ ਕੈਂਸਰ ਹਸਪਤਾਲ ਵੱਲ ਛੱਡ ਕੇ ਆਉਣ ਲਈ ਲਿਫ਼ਟ ਮੰਗੀ। ਉਹ ਜਦੋਂ ਸਪਰਿੰਗ ਡੇਲ ਸਕੂਲ ਨੇੜੇ ਸ਼ੇਰਪੁਰ ਪਾਸ ਪੁੱਜੇ ਤਾਂ ਪਿੱਛੇ ਬੈਠੇ ਲੜਕਿਆਂ ਨੇ ਉਸ ਦੀ ਕੁੱਟਮਾਰ ਕਰਕੇ ਉਸਦਾ ਮੋਟਰਸਾਈਕਲ, ਮੋਬਾਈਲ ਫੋਨ ਅਤੇ ਕਰੀਬ 1,000 ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਨਿਊ ਪ੍ਰੀਤ ਨਗਰ ਟਿੱਬਾ ਰੋਡ ਵਾਸੀ ਸੰਜੂਰ ਆਲਮ ਨੇ ਦੱਸਿਆ ਹੈ ਕਿ ਉਸਨੇ ਮੁਹੰਮਦ ਸਾਹਿਦ ਦੇ ਲੜਕੇ ਮੁਹੰਮਦ ਆਸੀਫ ਦਾ ਰਿਸ਼ਤਾ ਆਪਣੀ ਜਾਣ ਪਹਿਚਾਣ ਵਾਲੇ ਮੁਹੰਮਦ ਗੁਲਾਬ ਨਾਲ ਕਰਵਾਇਆ ਸੀ, ਜਿਨ੍ਹਾਂ ਦੀ ਦਾਜ ਨੂੰ ਲੈ ਕੇ ਆਪਸ ਵਿੱਚ ਅਣ-ਬਣ ਰਹਿਣ ਲੱਗ ਪਈ। ਉਹ ਅਤੇ ਮੁਹੰਮਦ ਗੁਲਾਬ ਸਮੇਤ ਉਨ੍ਹਾਂ ਦੇ ਘਰ ਗੱਲਬਾਤ ਕਰਨ ਲਈ ਗਏ ਤਾਂ ਉਨ੍ਹਾਂ ਨੇ ਬਹਿਸਬਾਜ਼ੀ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸਦੇ ਜ਼ਰੂਰੀ ਕਾਗਜ਼ਾਤ, 20 ਹਜ਼ਾਰ ਰੁਪਏ ਨਕਦ, ਦੋ ਮੋਬਾਈਲ ਖੋਹ ਲਏ। ਥਾਣੇਦਾਰ ਅਜੀਤਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਹੰਮਦ ਸਾਹਿਦ ਵਾਸੀ ਨੇੜੇ ਟਰੀਟਮੈਂਟ ਪਲਾਂਟ ਪਿੰਡ ਭੱਟੀਆਂ ਬੇਟ ਅਤੇ ਇੰਦਰਜੀਤ ਸਿੰਘ ਵਾਸੀ ਪ੍ਰੀਤਮ ਕਲੋਨੀ ਪਿੰਡ ਭੱਟੀਆਂ ਤੋਂ ਇਲਾਵਾ 4/5 ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।‌

Advertisement

Advertisement