For the best experience, open
https://m.punjabitribuneonline.com
on your mobile browser.
Advertisement

ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਨਾ ਹੋ ਸਕਿਆ

07:34 AM Aug 09, 2024 IST
ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਨਾ ਹੋ ਸਕਿਆ
Advertisement

ਪੱਤਰ ਪ੍ਰੇਰਕ
ਬਰੇਟਾ, 8 ਅਗਸਤ
ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਵਿਰੁੱਧ ਅੱਜ ਬੇਭਰੋਸਗੀ ਦਾ ਮਤਾ ਪਾਸ ਨਹੀਂ ਹੋ ਸਕਿਆ। ਮੀਟਿੰਗ ਦੇ ਸਮੇਂ ਅਨੁਸਾਰ ਸਿਰਫ ਪ੍ਰਧਾਨ ਗਾਂਧੀ ਰਾਮ, ਕਾਰਜਸਾਧਕ ਅਫਸਰ ਬਲਵਿੰਦਰ ਸਿੰਘ, ਲੇਖਾਕਾਰ ਸਿਕੰਦਰ ਸਿੰਘ ਅਤੇ ਕਲਰਕ ਵਿਜੈ ਕੁਮਾਰ ਹਾਜ਼ਰ ਹੋਏ। ਇਸ ਦੌਰਾਨ 40 ਮਿੰਟ ਤੱਕ ਉਡੀਕ ਕਰਨ ਤੱਕ ਕੋਈ ਹੋਰ ਕੌਂਸਲਰ ਨਹੀਂ ਆਇਆ ਤੇ ਇਹ ਬੇਭਰੋਸਗੀ ਮਤਾ ਪਾਸ ਨਾ ਹੋ ਸਕਿਆ ਅਤੇ ਪ੍ਰਧਾਨ ਗਾਂਧੀ ਰਾਮ ਜਿਉਂ ਦੇ ਤਿਉਂ ਪ੍ਰਧਾਨ ਕਾਇਮ ਰਹਿ ਗਏ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ 13 ਮੈਂਬਰ ਹਨ ਤੇ ਇੱਕ ਸਸਪੈਂਡ ਹੈ, ਪ੍ਰਧਾਨ ਸਮੇਤ 12 ਮੈਂਬਰ ਹਨ ਤੇ ਸਹਿਮਤੀ 9 ਮੇਂਬਰਾਂ ਵੱਲੋਂ ਦਿੱਤੀ ਗਈ ਸੀ ਪਰ ਇਸ ਮੌਕੇ ਕੋਈ ਕੌਂਸਲਰ ਹਾਜ਼ਰ ਨਹੀਂ ਹੋਇਆ। ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ। ਕੌਂਸਲਰਾਂ ਦੇ ਨਾ ਪੁੱਜਣ ਕਾਰਨ ਬੇਭਰੋਸਗੀ ਦਾ ਮਤਾ ਪਾਸ ਨਾ ਹੋ ਸਕਿਆ।

Advertisement

Advertisement
Advertisement
Author Image

sukhwinder singh

View all posts

Advertisement