ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਮਸ਼ਾਨਘਾਟ ਵਿੱਚ ਬਾਂਦਰਾਂ ਨੇ ਭੜਥੂ ਪਾਇਆ

10:10 AM Aug 26, 2024 IST

ਭੋਗਪੁਰ: ਪਿੰਡ ਚਾਹੜਕੇ ਦੇ ਸ਼ਮਸ਼ਾਨਘਾਟ ਵਿੱਚ ਬੈਠੇ ਤਿੰਨ ਬਾਂਦਰਾਂ ਨੇ ਪਿਛਲੇ ਚਾਰ ਦਿਨਾਂ ਤੋਂ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਕੋਈ ਵੀ ਪਿੰਡ ਵਾਸੀ ਉਸ ਪਾਸੇ ਨਹੀਂ ਜਾ ਰਿਹਾ ਅਤੇ ਕੋਈ ਵੀ ਸਬੰਧਤ ਸਰਕਾਰੀ ਨੁਮਾਇੰਦਾ ਇਨ੍ਹਾਂ ਤਿੰਨਾਂ ਬਾਂਦਰਾਂ ਨੂੰ ਕਾਬੂ ਕਰਨ ਨੂੰ ਤਿਆਰ ਨਹੀਂ ਹੈ। ਜਦੋਂ ਪੱਤਰਕਾਰ ਨੇ ਜੰਗਲੀ ਰੇਂਜ ਅਫ਼ਸਰ ਜਲੰਧਰ ਹਰਗੁਰਨੇਕ ਸਿੰਘ ਰੰਧਾਵਾ ਨੂੰ ਇਨ੍ਹਾਂ ਤਿੰਨਾਂ ਬਾਂਦਰਾਂ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਬਾਂਦਰਾਂ ਨੂੰ ਫੜਨਾ ਉਨ੍ਹਾਂ ਦੇ ਮਹਿਕਮੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜਦ ਜੰਗਲੀ ਜੀਵ ਰੇਂਜ ਅਫ਼ਸਰ ਜਲੰਧਰ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਰਕਾਰ ਨੇ ਬਾਂਦਰਾਂ ਨੂੰ ਜੰਗਲੀ ਜੀਵਾਂ ਵਿੱਚੋਂ ਬਾਂਦਰਾਂ ਨੂੰ ਵੱਖ ਕਰਕੇ ਆਵਾਰਾ ਜਾਨਵਰ ਘੋਸ਼ਿਤ ਕੀਤਾ ਹੋਇਆ ਹੈ। -ਪੱਤਰ ਪ੍ਰੇਰਕ

Advertisement

Advertisement