ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਕੂ ਮਾਰ ਕੇ ਮੋਬਾਈਲ ਖੋਹਿਆ

08:20 AM Aug 06, 2024 IST

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 5 ਅਗਸਤ
ਸ਼ਹਿਰ ਦੇ ਵਸਨੀਕ ਸਹਿਮ ਦੇ ਮਾਹੌਲ ਵਿੱਚ ਜਿਉਣ ਲਈ ਮਜਬੂਰ ਹਨ ਕਿਉਂਕਿ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇੱਥੇ ਸੋਮਵਾਰ ਦੁਪਹਿਰ ਨੂੰ ਪਟਿਆਲਾ ਰੋਡ ’ਤੇ ਐਕਟਿਵਾ ਸਵਾਰ ਦੋ ਹਮਲਾਵਰਾਂ ਨੇ ਸਵਾਸਤਿਕ ਵਿਹਾਰ ਦੇ ਨੇੜੇ ਤੋਂ ਇੱਕ ਈ-ਰਿਕਸ਼ਾ ਚਾਲਕ ’ਤੇ ਹਮਲਾ ਕਰ ਕੇ ਉਸ ਦਾ ਮੋਬਾਈਲ ਫੋਨ ਖੋਹ ਲਿਆ। ਘਟਨਾ ਸਮੇਂ ਹਾਜ਼ਰ ਲੋਕਾਂ ਅਨੁਸਾਰ ਪਟਿਆਲਾ ਰੋਡ ’ਤੇ ਸਵਾਸਤਿਕ ਵਿਹਾਰ ਦੇ ਨਜ਼ਦੀਕ ਇਕ ਈ-ਰਿਕਸ਼ਾ ਚਾਲਕ ਸਕੂਲੀ ਬੱਚਿਆਂ ਨੂੰ ਛੱਡਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ ਜਦੋਂ ਐਕਟਿਵਾ ਸਵਾਰ ਦੋ ਹਮਲਾਵਰਾਂ ਨੇ ਸੁੰਨੀ ਸੜਕ ’ਤੇ ਉਸ ਨੂੰ ਰੋਕ ਕੇ ਬੀੜੀ ਮੰਗੀ ਸੀ। ਉਸ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਕਿ ਉਹ ਬੀੜੀ ਨਹੀਂ ਪੀਂਦਾ। ਇਸ ਦੌਰਾਨ ਹਮਲਾਵਰਾਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਹੱਥ ’ਤੇ ਚਾਕੂ ਦੇ ਵਾਰ ਕੀਤੇ ਗਏ ਜਿਸ ਕਰ ਕੇ ਉਹ ਫੱਟੜ ਹੋ ਗਿਆ।

Advertisement

Advertisement
Advertisement