For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਤੋਂ ਪਹਿਲਾਂ ਉਘਦਾਟਨ ਕਰਨ ਵਿੱਚ ਮੋਹਰੀ ਰਿਹਾ ਵਿਧਾਇਕ

10:21 AM Nov 08, 2024 IST
ਸੰਸਦ ਮੈਂਬਰ ਤੋਂ ਪਹਿਲਾਂ ਉਘਦਾਟਨ ਕਰਨ ਵਿੱਚ ਮੋਹਰੀ ਰਿਹਾ ਵਿਧਾਇਕ
ਸੜਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਨਵੰਬਰ
ਇਥੇ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਮੁੱਦਕੀ ਰੋਡ ਤੋਂ ਭਲੂਰ ਬਰਾਸਤਾ ਨਾਥੇਵਾਲਾ ਸੜਕ ਚੌੜੀ ਕਰਨ ਦੇ ਕੰਮ ਦੇ ਉਦਘਾਟਨ ਨੂੰ ਲੈ ਕੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਬਾਘਾਪੁਰਾਣਾ ਤੋਂ ਹਾਕਮ ਧਿਰ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ। ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਇਸ ਸੜਕ ਦਾ ਉਦਘਾਟਨ ਕਰ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਦਿੱਤੀ ਹੈ। ਵਿਧਾਇਕ ਨੇ ਪੋਸਟ ਵਿੱਚ ਕਿਹਾ ਕਿ ਅੱਜ ਉਨ੍ਹਾਂ ਰਿਬਨ ਕੱਟ ਕੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਸੜਕ ਦੀ ਲੰਬਾਈ 7.87 ਕਿਲੋਮੀਟਰ ਅਤੇ ਸੜਕ ਨੂੰ ਚੌੜਾ ਕਰਨ ’ਤੇ 6.85 ਕਰੋੜ ਰੁਪਏ ਖਰਚ ਹੋਣਗੇ। ਇਹ ਸੜਕ ਬਾਘਾਪੁਰਾਣਾ-ਮੁੱਦਕੀ ਰੋਡ ਤੋਂ ਸ਼ੁਰੂ ਹੋ ਕੇ ਨੱਥੂਵਾਲਾ ਤੋਂ ਨਾਥੇਵਾਲੇ ਹੁੰਦੀ ਹੋਈ ਭਲੂਰ ਤੱਕ ਜਾਵੇਗੀ। ਵਿਧਾਇਕ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਇਹ ਸੜਕ ਚੌੜੀ ਕਰਨ ਦਾ ਪ੍ਰਾਜੈਕਟ 16 ਮਾਰਚ 2024 ਨੂੰ ਉਨ੍ਹਾਂ ਦੇ ਯਤਨਾ ਸਦਕਾ ਪਾਸ ਹੋਇਆ ਸੀ। ਉਸ ਸਮੇਂ ਸਰਬਜੀਤ ਸਿੰਘ ਖਾਲਸਾ ਤਾਂ ਸੰਸਦ ਮੈਂਬਰ ਬਣੇ ਹੀ ਨਹੀਂ ਸਨ। ਪ੍ਰਧਾਨ ਮੰਤਰੀ ਗਾਮ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦਾ ਉਦਘਾਟਨ ਉਨ੍ਹਾਂ ਆਪਣੇ ਹਲਕੇ ਵਿੱਚ ਕੀਤਾ ਹੈ। ਸੂਬੇ ਦੀਆਂ 80 ਫ਼ੀਸਦੀ ਸੜਕਾਂ ਇਸ ਯੌਜਨਾ ਤਹਿਤ ਹੀ ਬਣਦੀਆਂ ਹਨ। ਹਲਕਾ ਵਿਧਾਇਕਾਂ ਦੀ ਕੋਸ਼ਿਸਾਂ ਸਦਕਾ ਪ੍ਰਾਜੈਕਟ ਮਨਜ਼ੂਰ ਹੁੰਦੇ ਅਤੇ ਕੀ ਵਿਧਾਇਕ ਆਪਣੇ ਹਲਕੇ ਵਿਚ ਉਦਘਾਟਨ ਵੀ ਨਹੀਂ ਕਰ ਸਕਦਾ?
ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੁਦਕੀ-ਭਲੂਰ ਸੜਕ ਦੇ ਅਪਗ੍ਰੇਡੇਸਨ ਪ੍ਰਾਜੈਕਟ ਦੀ ਉਦਘਾਟਨ ਸਮਾਰੋਹ ਕਰ ਕੇ ਹਾਕਮ ਧਿਰ ਵਿਧਾਇਕ ਅੰਮ੍ਰਿਤਪਾਲ ਸਿਘ ਸੁਖਾਨੰਦ ਦੇ ਸਿਹਰਾ ਲੈਣ ਦੇ ਲਈ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਝੂਠ ਬੋਲ ਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਵਿਧਾਇਕਾਂ ਦਾ ਚਿਹਰਾ ਨੰਗਾ ਹੋਣ ਲੱਗਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੜਕ ਉਨ੍ਹਾਂ ਪਾਸ ਕਰਵਾਈ ਹੈ। ਉਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਵੱਲੋਂ 22 ਅਗਸਤ 2024 ਨੂੰ ਇਸ ਸੜਕ ਦੇ ਨਿਰਮਾਣ ਸ਼ੁਰੂ ਕਰਨ ਦੇ ਉਦਘਾਟਨੀ ਸਮਾਗਮ ਲਈ ਸਮਾਂ ਮੰਗਣ ਲਈ ਚਿੱਠੀ ਵੀ ਭੇਜੀ ਸੀ। ਉਨ੍ਹਾਂ ਕਿਹਾ ਕਿ ਇਹ ਉਦਘਾਟਨ ਸਿਰਫ਼ ਸੰਸਦ ਮੈਂਬਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਵਿਧਾਇਕ ਦਾ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਸਿੱਧਾ ਦਖ਼ਲ ਹੈ। ‘ਆਪ’ ਪਾਰਟੀ ਲੋਕਾਂ ਨਾਲ ਲਗਾਤਾਰ ਝੂਠ ਬੋਲ ਰਹੀ ਹੈ ਅਤੇ ਬਾਘਾਪੁਰਾਣਾ ਦੇ ਵਿਧਾਇਕ ਦਾ ਝੂਠ ਬੇਨਕਾਬ ਹੋ ਗਿਆ ਹੈ। ਉਨ੍ਹਾਂ ਇਸ ਸੜਕ ਦੇ ਅਪਗ੍ਰੇਡੇਸ਼ਨ ਲਈ ਮਨਜ਼ੂਰੀ ਪ੍ਰਾਪਤ ਕੀਤੀ ਹੈ ਪਰ ਲੋਕਾਂ ਨੂੰ ਗੁਮਰਾਹ ਕਰਨ ਦੇ ਯਤਨ ਵਿੱਚ ‘ਆਪ’ ਦੇ ਵਿਧਾਇਕ ਨੇ ਸਮਾਰੋਹ ਕਰ ਕੇ ਪ੍ਰਾਜੈਕਟ ਦੀ ਸ਼ੁਰੂਆਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕ ਇਕ ਵੀ ਪ੍ਰਾਜੈਕਟ ਲਿਆਉਣ ਵਿੱਚ ਸਫਲ ਨਹੀਂ ਹੋਏ ਇਸ ਲਈ ਉਹ ਹੋਰ ਲੋਕਾਂ ਦੇ ਕੰਮ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸਸ਼ਿ ਕਰ ਰਹੇ ਹਨ।

Advertisement

Advertisement
Advertisement
Author Image

sukhwinder singh

View all posts

Advertisement