ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਨੇ ਢਾਈ ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ

06:03 AM Nov 20, 2024 IST
ਨਿਗਮ ਕਮਿਸ਼ਨਰ ਰਜਤ ਓਬਰਾਏ ਨੂੰ ਸਕੂਟੀ ’ਤੇ ਬਿਠਾ ਕੇ ਸ਼ਹਿਰ ਦਾ ਦੌਰਾ ਕਰਦੇ ਹੋਏ ਵਿਧਾਇਕ ਅਜੀਤਪਾਲ ਸਿੰਘ ਕੋਹਲੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਨਵੰਬਰ
ਇਥੋਂ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਆਪਣੇ ਸਕੂਟੀ ਦੀ ਸਵਾਰੀ ਕਰਦਿਆਂ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾ ਨੇ ਆਪਣੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੂੰ ਸਕੂਟਰ ਦੀ ਪਿਛਲੀ ਸੀਟ ’ਤੇ ਬਿਠਾਅ ਕੇ ਸਾਰੇ ਸ਼ਹਿਰ ’ਚ ਘਮਾਇਆ ਤੇ ਉਨ੍ਹਾ ਨੇ ਸਕੂਟਰ ’ਤੇ ਘੁੰਮਦਿਆਂ ਹੀ ਵੱਖ-ਵੱਖ ਥਾਵਾਂ ’ਤੇ ਢਾਈ ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੀ ਕਰਵਾਈ।
ਇਸ ਦੌਰਾਨ ਹੀ ਹਲਕਾ ਵਾਸੀਆਂ ਕੋਲ ਰੁਕ-ਰੁਕ ਕੇ ਮੁਲਾਕਾਤ ਕਰਦਿਆਂ ਵਿਧਾਇਕ ਕੋਹਲੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਰੁਕੇ ਪਟਿਆਲਾ ਸ਼ਹਿਰ ਵਿਚਲੇ ਕੰਮਾਂ ਨੂੰ ਮੁੜ ਤੋਂ ਕਰਵਾਇਆ ਜਾ ਰਿਹਾ ਹੈ ਤੇ ਜਲਦੀ ਹੀ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਇਸ ਮੌਕੇ ਹੀ ਉਨ੍ਹਾਂ ਨੇ 94 ਲੱਖ ਰੁਪਏ ਦਾ ਲਾਗਤ ਨਾਲ ਆਰੀਆ ਸਮਾਜ ਚੌਕ ਨੇੜੇ ਪੁਰੀ ਰੋਡ ਤੇ ਸਰਹਿੰਦੀ ਬਾਜ਼ਾਰ ਵਿੱਚ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪਾਉਣ ਦੇ ਕੰਮ ਅਤੇ 68 ਲੱਖ ਦੀ ਲਾਗਤ ਨਾਲ ਘੇਰ ਸੋਢੀਆਂ ਅਤੇ ਬਗੀਚੀ ਮੰਗਲ ਦਾਸ ਦੀਆਂ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਜਦ ਕਿ 44 ਲੱਖ ਦੀ ਲਾਗਤ ਨਾਲ ਜੱਟਾਂ ਵਾਲਾ ਚੌਂਤਰਾ ਅਤੇ ਸਰਹਿੰਦੀ ਬਾਜ਼ਾਰ ਨੇੜੇ ਗਲੀਆਂ ਦੀ ਉਸਾਰੀ ਅਤੇ ਯੂਪੀਵੀਸੀ ਪਾਈਪ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸੇ ਤਰ੍ਹਾਂ ਉਨ੍ਹਾਂ ਨੇ 37 ਲੱਖ ਰੁਪਏ ਦੀ ਲਾਗਤ ਨਾਲ ਸੋਢੀਆਂ ਵਿੱਚ ਸੀਸੀ ਫਲੋਰਿੰਗ ਸਦਰ ਬਾਜ਼ਾਰ ਤੋਂ ਅਰਨਾ-ਬਰਨਾ ਚੌਕ ਤੱਕ ਅਤੇ ਸਮਸ਼ੇਰ ਸਿੰਘ ਮੁਹੱਲਾ ਵਿੱਚ ਬਣਨ ਵਾਲੀਆਂ ਸੜਕਾਂ ਦਾ ਕੰਮ ਵੀ ਆਪਣੇ ਹੱਥੀਂ ਸ਼ੁਰੂ ਕਰਵਾਇਆ। ਇਸ ਮੌਕੇ ਹੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਤੋਂ ਚੱਲਣ ਵਾਲੀ ਕੈਪਟਨ ਸਰਕਾਰ ਨੇ ਵੀ ਪਟਿਆਲਾ ਸ਼ਹਿਰੀਆਂ ਨੂੰ ਅੱਖੋਂ-ਪਰੋਖੇ ਕਰੀ ਰੱਖਿਆ, ਜਿਸ ਕਰਕੇ ਹੀ ਅੱਜ ‘ਆਪ’ ਸਰਕਾਰ ਦੇ ਅੱਗੇ ਲੋਕ ਮੁਸ਼ਕਲਾਂ ਦੀਆਂ ਲੰਬੀਆਂ ਸੂਚੀਆਂ ਹਨ, ਪਰ ਉਨ੍ਹਾਂ ਦਾ ਵਾਅਦਾ ਹੈ ਕਿ ਮੁਸ਼ਕਲਾਂ ਆਧਾਰਿਤ ਸਾਰੀਆਂ ਸੂਚੀਆਂ ਨੂੰ ਉਹ ਖਤਮ ਕਰਕੇ ਹੀ ਸਾਹ ਲੈਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ’ਚ ਪਾਰਕਾਂ, ਗਲੀਆਂ ਸੜਕਾਂ ਅਤੇ ਹੋਰ ਸਹੂਲਤਾਂ ’ਤੇ 25 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਪੀਏ ਹਰਸ਼ਪਾਲ ਸਿੰਘ ਵਾਲੀਆ ਸਮੇਤ ਮਦਨ ਅਰੋੜਾ, ਕਿਸ਼ਨ ਚੰਦ ਬੁੱਧੂ, ਹਰਪਾਲ ਸਿੰਘ ਬਿੱਟੂ, ਗੁਰਸ਼ਰਨ ਸਿੰਘ ਸਨੀ, ਸੁਸ਼ੀਲ ਮਿੰਡਾ, ਅੰਮ੍ਰਿਤਪਾਲ ਸਿੰਘ ਪਾਲੀ, ਸਿਮਰਪ੍ਰੀਤ ਸਿੰਘ ਤੇ ਇਲਾਕਾਵਾਸੀ ਮੌਜੂਦ ਸਨ।

Advertisement

Advertisement