ਵਿਧਾਇਕ ਨੇ ਰੁਕੇ ਵਿਕਾਸ ਕਾਰਜ ਸ਼ੁਰੂ ਕਰਵਾਏ
ਭਗਵਾਨ ਦਾਸ ਸੰਦਲ
ਦਸੂਹਾ, 25 ਅਗਸਤ
ਇੱਥੇ ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ਦੇ ਵਿਕਾਸ ਕਾਰਜਾਂ ’ਚ ਆਈ ਖੜੋਤ ਨੂੰ ਗਤੀ ਦੇਣ ਵਾਸਤੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਬੀਡੀਪੀਓ ਦਫਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਬੀਡੀਓ ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਜੇਈ ਸੰਦੀਪ ਸਿੰਘ, ਸਕੱਤਰ ਜਰਨੈਲ ਸਿੰਘ, ਸੰਦੀਪ ਢਿੱਲੋਂ ਸਣੇ ਨਰੇਗਾ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਘੁੰਮਣ ਨੇ ਕਿਹਾ ਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜ ਠੱਪ ਹੋ ਗਏ ਸਨ ਕਿਉਂਕਿ ਜ਼ਿਆਦਾਤਰ ਸਰਪੰਚ ਹੋਰਨਾਂ ਪਾਰਟੀਆਂ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮੀਆਂ ਦਾ ਪਿੰਡ, ਜੰਡੋਰ, ਲਮੀਨ, ਘੋਗਰਾ, ਬੱਡਲਾ, ਉਸਮਾਨ ਸ਼ਹੀਦ, ਆਲਮਪੁਰ, ਰੰਧਾਵਾ, ਉੱਚੀ ਬੱਸੀ ‘ਚ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ ਜਦੋਕਿ ਪਿੰਡ ਚੱਕ ਬਾਮੂ, ਸਦਰਪੁਰ, ਉਡਰਾ, ਹਰਦੋਥਲਾ, ਸੱਜਨਾ, ਪੰਧੇਰ, ਸੱਗਰਾ, ਬੋਦਲ, ਸੰਸਾਰਪੁਰ, ਟੇਰਕਿਆਣਾ, ਚੰਡੀਦਾਸ, ਕੋਲੀਆ ਆਦਿ ਪਿੰਡਾਂ ’ਚ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।