ਵਿਧਾਇਕ ਨੇ ਫਾਈਨਲ ਦਿਖਾਉਣ ਲਈ ਮੈਦਾਨ ’ਚ ਸਕਰੀਨ ਲਾਈ
07:12 AM Nov 18, 2023 IST
Advertisement
ਜੈਤੋ: ਭਾਰਤ ਅਤੇ ਆਸਟਰੇਲੀਆ ਦਰਮਿਆਨ 19 ਨਵੰਬਰ ਨੂੰ ਹੋਣ ਵਾਲੇ ਕ੍ਰਿਕਟ ਵਰਲਡ ਕੱਪ-2023 ਦੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਨ ਵੱਡੀ ਐਲਈਡੀ ਸਕਰੀਨ ’ਤੇ ਇਥੇ ਰਾਮਲੀਲ੍ਹਾ ਗਰਾਊਂਡ ਵਿਚ ਵਿਖਾਇਆ ਜਾਵੇਗਾ। ਕ੍ਰਿਕਟ ਖਿਡਾਰੀ ਅਤੇ ਵਿਧਾਇਕ ਇੰਜਨੀਅਰ ਅਮੋਲਕ ਸਿੰਘ ਵੱਲੋਂ ਇਹ ਉਪਰਾਲਾ ਵਿਅਕਤੀਗਤ ਤੌਰ ’ਤੇ ਕ੍ਰਿਕਟ ਪ੍ਰੇਮੀਆਂ ਨੂੰ ਖੇਡ ਦਾ ਪੂਰਾ ਲੁਤਫ਼ ਦੁਆਉਣ ਲਈ ਕੀਤਾ ਗਿਆ ਹੈ। ਇਸ ਮੌਕੇ ਰਾਮਲੀਲ੍ਹਾ ਮੈਦਾਨ ਵਿਚ ਸੋਫ਼ੇ ਅਤੇ ਕੁਰਸੀਆਂ ਤੋਂ ਇਲਾਵਾ ਢੋਲ-ਢਮੱਕੇ, ਪਾਰਕਿੰਗ ਅਤੇ ਦਰਸ਼ਕਾਂ ਦੀ ਖ਼ਾਤਰਦਾਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਵਿਧਾਇਕ ਨੇ ਸਮਾਜ ਦੇ ਸਭ ਵਰਗ ਦੇ ਲੋਕਾਂ ਨੂੰ ਇਸ ਤਿਓਹਾਰ ਵਰਗੇ ਫਾਈਨਲ ਮੈਚ ਨੂੰ ਇਕ ਜਗ੍ਹਾ ’ਤੇ ਬੈਠ ਕੇ ਆਨੰਦ ਮਾਨਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਵੱਖ-ਵੱਖ ਰਾਜਨੀਤਕ ਧਿਰਾਂ ਨੂੰ ਵੀ ਦਾਅਵਤ ਦਿੰਦਿਆਂ ਕਿਹਾ ਕਿ ਖੇਡ ਨੂੰ ਖੇਡ ਭਾਵਨਾ ਅਨੁਸਾਰ ਰਲ ਬੈਠ ਕੇ ਮਾਣਿਆ ਜਾਵੇ। -ਪੱਤਰ ਪ੍ਰੇਰਕ
Advertisement
Advertisement