For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਵੱਲੋਂ ਮਾਲੇਰਕੋਟਲਾ ਕਲੱਬ ਦੇ ਪਾਰਟੀ ਰੂਮ ਦਾ ਉਦਘਾਟਨ

10:18 AM Aug 18, 2024 IST
ਵਿਧਾਇਕ ਵੱਲੋਂ ਮਾਲੇਰਕੋਟਲਾ ਕਲੱਬ ਦੇ ਪਾਰਟੀ ਰੂਮ ਦਾ ਉਦਘਾਟਨ
ਵਿਧਾਇਕ ਮੁਹੰਮਦ ਜਮੀਲ-ਉਰ-ਰਹਿਮਾਨ ਪਾਰਟੀ ਹਾਲ ਦਾ ਉਦਘਾਟਨ ਕਰਦੇ ਹੋਏ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਅਗਸਤ
ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸਥਾਨਕ ਮਾਲੇਰਕੋਟਲਾ ਕਲੱਬ ਦੇ ਨਵੀਨੀਕਰਨ ਕੀਤੇ ਪਾਰਟੀ ਹਾਲ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਡਿਪਟੀ ਕਮਿਸ਼ਨਰ ਡਾ. ਪੱਲਵੀ, ਐੱਸਐੱਸਪੀ ਗਗਨ ਅਜੀਤ ਸਿੰਘ, ਐੱਸਡੀਐੱਮ ਅਰਪਨਾ ਐੱਮਬੀ, ਸਾਬਕਾ ਆਈਏਐੱਸ ਗੁਰਲਵਲੀਨ ਸਿੰਘ ਸਿੱਧੂ, ਐੱਸਡੀਐਮ ਅਮਰਗੜ੍ਹ ਗੁਰਮੀਤ ਕੁਮਾਰ ਬਾਂਸਲ, ਐੱਸਡੀਐੱਮ ਅਮਰਗੜ੍ਹ ਸੁਰਿੰਦਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ ਤੋਂ ਇਲਾਵਾ ਕਲੱਬ ਮੈਂਬਰ ਮੌਜੂਦ ਸਨ। ਵਿਧਾਇਕ ਰਹਿਮਾਨ ਨੇ ਕਿਹਾ ਕਿ ਪਾਰਟੀ ਹਾਲ ਕਲੱਬ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਸਹੂਲਤਾਂ, ਆਰਾਮਦਾਇਕ ਬੈਠਣ ਅਤੇ ਆਧੁਨਿਕ ਸਜਾਵਟ ਦੀ ਵਿਸ਼ੇਸ਼ਤਾ ਨਾਲ ਲੈਸ ਪਾਰਟੀ ਹਾਲ ਸਮਾਜਿਕ ਅਤੇ ਭਾਈਚਾਰਕ ਸਮਾਗਮਾਂ ਲਈ ਇੱਕ ਸੁਖਾਵਾਂ ਮਹੌਲ ਪ੍ਰਦਾਨ ਕਰੇਗਾ ਤੇ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਸਾਰੂ ਮਾਹੌਲ ਬਣਾਉਣ ਦਾ ਕੰਮ ਕਰੇਗਾ। ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਮੈਂਬਰਾਂ ਨੂੰ ਸੰਪਰਕ ਵਧਾਉਣ ਅਤੇ ਭਾਈਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਨਵੇਂ ਕਮਰੇ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ।

Advertisement

Advertisement
Advertisement
Author Image

Advertisement