ਵਿਧਾਇਕ ਵੱਲੋਂ ਹਸਪਤਾਲ ’ਚ ਬਲੱਡ ਸਟੋਰੇਜ ਯੂਨਿਟ ਦਾ ਉਦਘਾਟਨ
ਪੱਤਰ ਪ੍ਰੇਰਕ
ਰਤੀਆ, 1 ਅਗਸਤ
ਵਿਧਾਇਕ ਲਛਮਣ ਨਾਪਾ ਵੱਲੋਂ ਸਥਾਨਕ ਸਵਿਲ ਹਸਪਤਾਲ ਵਿੱਚ ਬਲੱਡ ਸਟੋਰੇਜ ਯੂਨਿਟ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਹੁਣ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਖੂਨ ਦੀ ਘਾਟ ਨਹੀਂ ਆਵੇਗੀ। ਇਸ ਨਾਲ ਕੇਵਲ ਰਤੀਆ ਖੇਤਰ ਨੂੰ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪੇਂਡੂ ਖੇਤਰਾਂ ਨੂੰ ਵੀ ਫਾਇਦਾ ਹੋਵੇਗਾ। ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਰਤੀਆ ਹਲਕਾ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਬਲੱਡ ਸਟੋਰੇਜ ਯੂਨਿਟ ਦੇ ਖੁੱਲ੍ਹਣ ਨਾਲ ਅਪਰੇਸ਼ਨਾਂ ਦੌਰਾਨ ਲੋੜੀਂਦੇ ਖੂਨ ਖਾਸ ਕਰ ਕੇ ਗਰਭਵਤੀ ਔਰਤਾਂ ਲਈ ਖੂਨ ਦੀ ਪੂਰਤੀ ਲਈ ਉਪਰਾਲੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਪਹਿਲਾਂ ਬਲੱਡ ਸਟੋਰੇਜ ਦੀ ਘਾਟ ਸੀ ਪਰ ਹੁਣ ਬਲੱਡ ਸਟੋਰੇਜ ਖੁੱਲ੍ਹਣ ਨਾਲ ਹਰ ਸਮੇਂ ਖੂਨ ਉਪਲਬਧ ਹੋਵੇਗਾ ਅਤੇ ਜਲਦੀ ਹੀ ਬਲੱਡ ਬੈਂਕ ਵੀ ਖੋਲ੍ਹਿਆ ਜਾਵੇਗਾ। ਉਨ੍ਹਾਂ ਹਸਪਤਾਲ ਦੇ ਮੁੱਖ ਡਾਕਟਰ ਸਮੇਤ ਸਟਾਫ਼ ਨਾਲ ਵਿਚਾਰ-ਵਟਾਂਦਰਾ ਕਰ ਕੇ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਸੀਐੱਮਓ ਸਪਨਾ ਗਹਿਲਾਵਤ, ਐੱਸਐੱਮਓ ਡਾ. ਭਰਤ ਸਿੰਘ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਮੋਦ ਬਾਂਸਲ, ਡਾ. ਵਿਕਾਸ, ਡਾ. ਹਰਸ਼, ਇਦਰਜੀਤ ਸਮੇਤ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।