ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮੁਕੰਦ ਸਿੰਘ ਚੀਮਾ
ਸੰਦੌੜ, 30 ਅਕਤੂਬਰ
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ-ਜਮੀਲ-ਉਰ ਰਹਿਮਾਨ ਨੇ ਪਿੰਡ ਸ਼ੇਰਗੜ੍ਹ ਚੀਮਾ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸਮਾਜਸੇਵੀ ਅਤੇ ਪਰਵਾਸੀ ਪੰਜਾਬੀ ਯਾਦਵਿੰਦਰ ਸਿੰਘ ਚੀਮਾ ਕੈਨੇਡਾ ਦੇ ਘਰ ਵਿੱਚ ਪਹੁੰਚੇ ਵਿਧਾਇਕ ਰਹਿਮਾਨ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨਵੀਂ ਚੁਣੀ ਗਈ ਪੰਚਾਇਤ ਨਾਲ ਪਿੰਡ ਦੇ ਵਿਕਾਸ ਅਤੇ ਪਿੰਡ ਵਿਚ ਹੋਣ ਵਾਲੇ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਦੀ ਪਤਨੀ ਮੈਡਮ ਫ਼ਰਿਆਲ ਰਹਿਮਾਨ ਵੀ ਮੌਜੂਦ ਸਨ। ਸਰਪੰਚ ਯੁਗਰਾਜ ਸਿੰਘ ਚੀਮਾ ਅਤੇ ਯਾਦਵਿੰਦਰ ਸਿੰਘ ਚੀਮਾ ਨੇ ਵਿਧਾਇਕ ਨੂੰ ਖੇਡ ਮੈਦਾਨ ਬਣਾਉਣ, ਪਾਣੀ ਦੀ ਨਿਕਾਸੀ ਸਮੇਤ ਪਿੰਡ ਦੀਆਂ ਹੋਰ ਮੰਗਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਦੇ ਲਈ ਉਹ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦੇਣਗੇ ਅਤੇ ਪਿੰਡ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ, ਚਰਨਜੀਤ ਸਿੰਘ ਚੀਮਾ, ਪੀਏ ਗੁਰਮੁੱਖ ਸਿੰਘ ਖਾਨਪੁਰ, ਨੰਬਰਦਾਰ ਬਿੱਕਰ ਸਿੰਘ, ਅੰਮ੍ਰਿਤਪਾਲ ਸਿੰਘ ਮਾਨ, ਕੁਲਵਿੰਦਰ ਸਿੰਘ ਨਾਮਧਾਰੀ, ਅਮਨਦੀਪ ਸਿੰਘ ਧੰਨਾ ਤੇ ਠੇਕੇਦਾਰ ਬਲਦੇਵ ਸਿੰਘ ਬੱਬੀ ਆਦਿ ਹਾਜ਼ਰ ਸਨ।