For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

12:12 PM Sep 21, 2024 IST
ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪਿੰਡ ਕਾਹਨਪੁਰ ਖੂਹੀ ਵਿੱਚ ਪਿੰਡ ਵਾਸੀਆਂ ਦੀ ਸ਼ਿਕਾਇਤਾਂ ਸੁਣਨ ਮੌਕੇ ਵਿਧਾਇਕ ਦਿਨੇਸ਼ ਚੱਢਾ ਤੇ ਹੋਰ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਸਤੰਬਰ
ਵਿਧਾਇਕ ਦਿਨੇਸ਼ ਚੱਢਾ ਨੇ ਨਜ਼ਦੀਕੀ ਪਿੰਡ ਕਾਹਨਪੁਰ ਖੂਹੀ ਦੇ ਰੈਸਟ ਹਾਊਸ ਵਿੱਚ ਪਿੰਡ ਬੋਥਗੜ੍ਹ, ਕਾਹਨਪੁਰ ਖੂਹੀ, ਭਨੂੰਆ, ਸਮੁੰਦੜੀਆਂ, ਹਰੀਪੁਰ, ਪਲਾਟਾ, ਸਪਾਲਮਾ, ਗੋਚਰ, ਰੈਸੜਾ, ਹੇਠਲੀ ਨਲਹੋਟੀ ਦੇ ਪਿੰਡ ਵਾਸੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਚੱਢਾ ਵੱਲੋਂ ਇੱਕ-ਇੱਕ ਕਰਕੇ ਸਾਰੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਸਾਰੇ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਵਿਧਾਇਕ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਕੇ ਕੰਮਾਂ ਨੂੰ ਜਲਦ ਤੋਂ ਜਲਦ ਨੂੰ ਸ਼ੁਰੂ ਕਰਵਾਉਣ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਗੋਚਰ, ਗੁਰਮੀਤ ਸਿੰਘ ਸੰਧੂ, ਅਰਜਨ ਸਿੰਘ, ਈਸਵਰ ਲੰਬੜਦਾਰ, ਰਮਨ ਭਾਟੀਆ, ਮਾਸਟਰ ਬਲਵਿੰਦਰ ਸਿੰਘ ਹਾਜ਼ਰ ਸਨ। ਇਸੇ ਦੌਰਾਨ ਵਿਧਾਇਕ ਚੱਢਾ ਨੇ ਪਿੰਡ ਡੂਮੇਵਾਲ ਦਾ ਵੀ ਦੌਰਾ ਕੀਤਾ।

Advertisement

Advertisement
Advertisement
Author Image

sanam grng

View all posts

Advertisement