For the best experience, open
https://m.punjabitribuneonline.com
on your mobile browser.
Advertisement

ਬਦਮਾਸ਼ਾਂ ਨੇ ਕਾਰ ’ਤੇ ਚਲਾਈਆਂ ਗੋਲੀਆਂ

07:59 AM Mar 08, 2024 IST
ਬਦਮਾਸ਼ਾਂ ਨੇ ਕਾਰ ’ਤੇ ਚਲਾਈਆਂ ਗੋਲੀਆਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਾਰਚ
ਸ਼ਹਿਰ ਵਿੱਚ ਬੀਤੀ ਦੇਰ ਰਾਤ ਚਾਂਦ ਸਿਨੇਮਾ ਕੋਲ ਵਿਜੈ ਨਗਰ ਸਥਿਤ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਬਦਮਾਸ਼ਾਂ ਨੇ ਇੱਕ ਕਾਰ ’ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਗੈਂਗਸਟਰਾਂ ਨੇ ਗੋਲੀਆਂ ਵੀ ਚਲਾਈਆਂ। ਗੋਲੀਆਂ ਕਾਰ ਦੇ ਅਗਲੇ ਸ਼ੀਸ਼ੇ ਅਤੇ ਬੋਨਟ ’ਤੇ ਜਾ ਲੱਗੀਆਂ। ਕਾਰ ’ਚ ਸਵਾਰ ਨੌਜਵਾਨ ਕਿਸੇ ਤਰ੍ਹਾਂ ਬਾਹਰ ਨਿਕਲੇ ਅਤੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਅਤੇ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜੀ। ਹਾਲੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ। ਗੱਡੀ ’ਚ ਕੌਣ ਸਵਾਰ ਸਨ, ਉਸ ਬਾਰੇ ਵੀ ਪੁਲੀਸ ਜਾਂਚ ਕਰ ਰਹੀ ਹੈ ਪਰ ਗੱਡੀ ਮੁਕੁਲ ਨਾਮ ਦੇ ਨੌਜਵਾਨ ਦੀ ਦੱਸੀ ਜਾ ਰਹੀ ਹੈ, ਜਿਸ ’ਤੇ ਤਿੰਨ ਤੋਂ ਚਾਰ ਕੇਸ ਦਰਜ ਹਨ ਤੇ ਉਹ ਪੁਲੀਸ ਨੂੰ ਇੱਕ ਮਾਮਲੇ ’ਚ ਲੋੜੀਂਦਾ ਵੀ ਹੈ। ਥਾਣਾ ਦਰੇਸੀ ਦੀ ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਕੁੱਟਮਾਰ ਦੇ ਇੱਕ ਮਾਮਲੇ ’ਚ ਫ਼ਰਾਰ ਚੱਲ ਰਹੇ ਮੁਕੁਲ ਦੀ ਮਾਂ ਅੰਜਨਾ ਅਨੁਸਾਰ ਉਸਦਾ ਲੜਕਾ ਨਗਰ ਨਿਗਮ ’ਚ ਮੁਲਾਜ਼ਮ ਹੈ। ਇਲਾਕੇ ਦੇ ਹੀ ਇੱਕ ਗੈਂਗਸਟਰ ਦੇ ਨਾਲ ਉਸਦੀ ਦੁਸ਼ਮਣੀ ਹੈ। ਉਸ ਦੀ ਮਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਕਾਰਨ ਉਹ ਲੋਕ ਉਸਨੂੰ ਜਾਨੋਂ ਮਾਰਨਾ ਚਾਹੁੰਦੇ ਹਨ। ਅੰਜਨਾ ਅਨੁਸਾਰ ਉਨ੍ਹਾਂ ਹੀ ਬਦਮਾਸ਼ਾਂ ਨੇ ਉਸ ਦੇ ਪੁੱਤਰ ਦੀ ਕਾਰਨ ਦੇਖ ਕੇ ਗੋਲੀਆਂ ਚਲਾਈਆਂ ਹਨ। ਦੱਸ ਦੇਈਏ ਕਿ ਮੁਕੁਲ ਇੱਕ ਮਹੀਨੇ ਤੋਂ ਫ਼ਰਾਰ ਹੈ। ਮੁਕੁਲ ਦੇ ਭਰਾ ਪੰਕਜ ਨੇ ਕਿਹਾ ਕਿ ਕਾਰ ਉਸਦੀ ਮਾਂ ਦੇ ਨਾਮ ’ਤੇ ਹੈ ਤੇ ਮੁਕੁਲ ਦੇ ਦੋਸਤ ਘਰ ਤੋਂ ਕਿਤੇ ਜਾਣ ਲਈ ਕਾਰ ਲੈ ਕੇ ਗਏ ਸਨ।

Advertisement

Advertisement
Author Image

joginder kumar

View all posts

Advertisement
Advertisement
×