ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਾਰਤੀ ਅਨਸਰਾਂ ਨੇ ਧਰਮਸ਼ਾਲਾ ’ਚੋਂ ਬੋਹੜ ਵੱਢਿਆ

07:28 AM Jun 25, 2024 IST
ਪਿੰਡ ਫਫੜੇ ਭਾਈਕੇ ਦੀ ਧਰਮਸ਼ਾਲਾ ’ਚ ਵੱਢਿਆ ਪਿਆ ਬੋਹੜ ਦਾ ਦਰੱਖ਼ਤ। -ਫੋਟੋ: ਮਾਨ

ਪੱਤਰ ਪ੍ਰੇਰਕ
ਮਾਨਸਾ, 24 ਜੂਨ
ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਦੀ ਬਾਬਾ ਸੁੰਦਰ ਸਿੰਘ ਭਾਈਕਾ ਪੱਤੀ ਧਰਮਸ਼ਾਲਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਧਰਮਸ਼ਾਲਾ ਦੇ ਵਿਹੜੇ ਵਿੱਚ ਖੜ੍ਹਾ ਬੋਹੜ ਦਾ ਦਰੱਖ਼ਤ ਵੱਢ ਸੁੱਟਿਆ ਹੈ, ਜਿਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲੀਸ ਨੂੰ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੋਹੜ ਦਾ ਦਰੱਖਤ ਧਰਮਸ਼ਾਲਾ ਵਿੱਚ ਕਰੀਬ 10 ਸਾਲਾਂ ਤੋਂ ਖੜ੍ਹਾ ਸੀ। ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ, ਟੇਕ ਸਿੰਘ, ਮਹਿੰਦਰ ਸਿੰਘ, ਰਘਵੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਜਾਣ-ਬੁੱਝ ਕੇ ਸ਼ਰਾਰਤ ਕਰਦਿਆਂ ਇਹ ਬੋਹੜ ਦਾ ਦਰੱਖ਼ਤ ਧਰਮਸ਼ਾਲਾ ਵਿੱਚੋਂ ਵੱਢਿਆ ਗਿਆ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਇਸਦੀ ਲਿਖਤੀ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ ਹੈ ਅਤੇ ਮੰਗ ਕੀਤੀ ਹੈ ਕਿ ਧਰਮਸ਼ਾਲਾ ਵਿੱਚ ਬੋਹੜ ਦਾ ਦਰੱਖਤ ਵੱਢਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ।

Advertisement

Advertisement