For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਨੇ ਪਿਤਾ ਦੀਆਂ ਝਿੜਕਾਂ ਤੋਂ ਬਾਅਦ ਕੀਤੀ ਖ਼ੁਦਕੁਸ਼ੀ

07:59 AM Sep 25, 2024 IST
ਨਾਬਾਲਗ ਨੇ ਪਿਤਾ ਦੀਆਂ ਝਿੜਕਾਂ ਤੋਂ ਬਾਅਦ ਕੀਤੀ ਖ਼ੁਦਕੁਸ਼ੀ
Advertisement

ਗੁਰਿੰਦਰ ਸਿੰਘ
ਲੁਧਿਆਣਾ, 24 ਸਤੰਬਰ
ਥਾਣਾ ਸਲੇਮ ਟਾਬਰੀ ਦੇ ਇਲਾਕੇ ਦਾਣਾ ਮੰਡੀ ’ਚ 22 ਸਤੰਬਰ ਦੀ ਰਾਤ 11 ਸਾਲਾ ਅਭਿਸ਼ੇਕ ਦੀ ਹੋਈ ਮੌਤ ਦਾ ਭੇਤ ਅੱਜ ਖੁੱਲ੍ਹਿਆ ਹੈ। ਪੋਸਟ ਮਾਰਟਮ ਦੌਰਾਨ ਪਤਾ ਲੱਗਾ ਕਿ ਅਭਿਸ਼ੇਕ ਨੇ ਖੁਦਕੁਸ਼ੀ ਕੀਤੀ ਹੈ। ਇਸ ਸਬੰਧੀ ਤਿੰਨ ਮੈਂਬਰੀ ਡਾਕਟਰਾਂ ਦੇ ਬੋਰਡ ਨੇ ਅਭਿਸ਼ੇਕ ਦਾ ਪੋਸਟਮਾਰਟਮ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਫਾਹਾ ਲੈਣ ਨਾਲ ਹੋਈ ਹੈ।
ਪੁਲੀਸ ਜਾਂਚ ’ਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਆਪਣੇ ਦੋਸਤ ਨਾਲ ਸਵੀਮਿੰਗ ਪੂਲ ਗਿਆ ਸੀ ਅਤੇ ਉਥੋਂ ਵਾਪਸ ਆਉਣ ’ਚ ਦੇਰੀ ਹੋ ਗਈ ਸੀ। ਘਰ ਆਉਣ ’ਤੇ ਉਸ ਦੇ ਪਿਤਾ ਨੇ ਉਸ ਨੂੰ ਬਹੁਤ ਝਿੜਕਿਆ, ਜਿਸ ਕਾਰਨ ਉਹ ਘਰੋਂ ਨਿਕਲ ਗਿਆ ਅਤੇ ਦੇਰ ਰਾਤ ਅਭਿਸ਼ੇਕ ਦੀ ਲਾਸ਼ ਬਾਜ਼ਾਰ ’ਚ ਐਂਗਲ ਨਾਲ ਲਟਕਦੀ ਮਿਲੀ ਸੀ। ਬਿਹਾਰ ਦੇ ਖਗੜੀਆ ਇਲਾਕੇ ’ਚ ਰਹਿਣ ਵਾਲਾ ਰਾਮਾ ਨੰਦ ਦਾਣਾ ਮੰਡੀ ’ਚ ਆਪਣੇ ਪਰਿਵਾਰ ਨਾਲ ਝੁੱਗੀ ’ਚ ਰਹਿੰਦਾ ਸੀ। ਉਸ ਦਾ 11 ਸਾਲਾ ਲੜਕਾ ਅਭਿਸ਼ੇਕ ਇਸੇ ਇਲਾਕੇ ’ਚ ਸਥਿਤ ਸਕੂਲ ’ਚ 6ਵੀਂ ਦਾ ਵਿਦਿਆਰਥੀ ਸੀ। ਉਸ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਸ ਨਾਲ ਗਏ ਦੋਸਤ ਨੇ ਦੱਸਿਆ ਕਿ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਅਭਿਸ਼ੇਕ ਨੂੰ ਘੜੀਸਿਆ ਤੇ ਕੁੱਟਮਾਰ ਕੀਤੀ ਅਤੇ ਆਪਣੇ ਨਾਲ ਲੈ ਗਏ। ਸ਼ੱਕ ਹੈ ਕਿ ਉਸ ਨੇ ਅਭਿਸ਼ੇਕ ਦਾ ਕਤਲ ਕਰਕੇ ਲਾਸ਼ ਨੂੰ ਲਟਕਾ ਦਿੱਤਾ ਹੋਵੇ। ਏਸੀਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਨੇ ਆਸ-ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਿਸ ’ਚ ਪਤਾ ਲੱਗਿਆ ਕਿ ਅਭਿਸ਼ੇਕ ਇਕੱਲਾ ਹੀ ਜਾ ਰਿਹਾ ਸੀ।

Advertisement

Advertisement
Advertisement
Author Image

joginder kumar

View all posts

Advertisement