ਵਿਦੇਸ਼ ਮੰਤਰਾਲੇ ਨੇ ਪੰਨੂ ਮਾਮਲੇ ’ਚ ਅਮਰੀਕੀ ਅਖ਼ਬਾਰ ਦੀ ਖ਼ਬਰ ਨੂੰ ਬੇਲੋੜੀ ਤੇ ਬੇਬੁਨਿਆਦ ਕਰਾਰ ਦਿੱਤਾ
11:34 AM Apr 30, 2024 IST
ਨਵੀਂ ਦਿੱਲੀ, 30 ਅਪਰੈਲ
ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ ’ਤੇ ਹੱਤਿਆ ਦੀ ਸਾਜ਼ਿਸ਼ ਵਿੱਚ ਭਾਰਤੀ ਅਧਿਕਾਰੀ ਦਾ ਨਾਂ ਲਏ ਜਾਣ ਤੋਂ ਇੱਕ ਦਿਨ ਬਾਅਦ ਭਾਰਤ ਨੇ ਅੱਜ ਕਿਹਾ ਕਿ ਖ਼ਬਰ ’ਚ ਗੰਭੀਰ ਮਾਮਲੇ ’ਚ ਤੇ ਬੇਲੋੜੇ ਤੇ ਬੇਬੁਨਿਆਦ ਦੋਸ਼ ਲਾਏ ਹਨ। ਅਖ਼ਬਾਰ ਨੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿਚ ਰਾਅ ਦੇ ਅਧਿਕਾਰੀ ਦਾ ਨਾਂ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਰਿਪੋਰਟ ਵਿੱਚ ਗੰਭੀਰ ਮਾਮਲੇ ਵਿੱਚ ਬੇਲੋੜੇ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਹਨ। ਸੁਰੱਖਿਆ ਚਿੰਤਾਵਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਜਿਸ ਦੀ ਜਾਂਚ ਜਾਰੀ ਹੈ ਵਾਸ਼ਿੰਗਟਨ ਪੋਸਟ ਦੀ ਇਸ ਖਬਰ 'ਤੇ ਕਿਆਸ ਲਾਉਣ ਜਾਂ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਦੀ ਕੋਈ ਲੋੜ ਨਹੀਂ ਹੈ।’
Advertisement
Advertisement