ਰੱਖਿਆ ਮੰਤਰਾਲੇ ਨੇ 39,125 ਕਰੋੜ ਰੁਪਏ ਦੇ ਖਰੀਦ ਸੌਦਿਆਂ ’ਤੇ ਸਹੀ ਪਾਈ
04:04 PM Mar 01, 2024 IST
Advertisement
ਨਵੀਂ ਦਿੱਲੀ, 1 ਮਾਰਚ
ਰੱਖਿਆ ਮੰਤਰਾਲੇ ਨੇ ਅੱਜ 39,125 ਕਰੋੜ ਰੁਪਏ ਦੇ ਪੰਜ ਫੌਜੀ ਖਰੀਦ ਸੌਦਿਆਂ 'ਤੇ ਦਸਤਖਤ ਕੀਤੇ। ਮੰਤਰਾਲੇ ਮੁਤਾਬਕ ਇਨ੍ਹਾਂ 'ਚੋਂ ਇਕ ਸਮਝੌਤਾ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚਏਐੱਲ) ਨਾਲ ਹੋਇਆ ਹੈ, ਜਿਸ ਤਹਿਤ ਮਿਗ-29 ਜਹਾਜ਼ਾਂ ਲਈ ਇੰਜਣ ਖਰੀਦੇ ਜਾਣਗੇ। ਮੰਤਰਾਲੇ ਨੇ ਰਿਲੀਜ਼ ਵਿੱਚ ਕਿਹਾ ਕਿ ਲਾਰਸਨ ਐਂਡ ਟੂਬਰੋ ਲਿਮਟਿਡ ਨਾਲ ਦੋ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਹਨ, ਜਿਸ ਤਹਿਤ 'ਕਲੋਜ਼-ਇਨ ਵੈਪਨ ਸਿਸਟਮ' (ਸੀਆਈਡਬਲਿਊਐੱਸ) ਅਤੇ ਉੱਚ ਪੱਧਰੀ ਰਾਡਾਰ ਦੀ ਖਰੀਦ ਕੀਤੀ ਜਾਵੇਗੀ। ਮੰਤਰਾਲੇ ਅਨੁਸਾਰ ਬ੍ਰਹਮੋਸ ਮਿਜ਼ਾਈਲਾਂ ਦੀ ਖਰੀਦ ਲਈ ਬ੍ਰਹਮੋਸ ਏਰੋਸਪੇਸ ਪ੍ਰਾਈਵੇਟ ਲਿਮਟਿਡ ਨਾਲ ਦੋ ਸੌਦਿਆਂ 'ਤੇ ਸਹੀ ਪਾਈ ਗਈ ਹੈ।
Advertisement
Advertisement
Advertisement