ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਖਿਆ ਮੰਤਰਾਲੇ ਨੇ 39,125 ਕਰੋੜ ਰੁਪਏ ਦੇ ਖ਼ਰੀਦ ਸਮਝੌਤੇ ਸਹੀਬੱਧ ਕੀਤੇ

07:45 AM Mar 02, 2024 IST

ਨਵੀਂ ਦਿੱਲੀ, 1 ਮਾਰਚ
ਰੱਖਿਆ ਮੰਤਰਾਲੇ ਨੇ ਦੇਸ਼ ਦੇ ਹਥਿਆਰਬੰਦ ਬਲਾਂ ਦੀਆਂ ਜੰਗੀ ਸਮਰੱਥਾਵਾਂ ਵਿੱਚ ਵਾਧਾ ਕਰਨ ਦੇ ਉਪਰਾਲਿਆਂ ਤਹਿਤ ਅੱਜ 39,125 ਕਰੋੜ ਰੁਪਏ ਦੇ ਪੰਜ ਰੱਖਿਆ ਖ਼ਰੀਦ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਇਹ ਸਮਝੌਤੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ, ਰਾਡਾਰਾਂ, ਹਥਿਆਰ ਪ੍ਰਣਾਲੀਆਂ ਅਤੇ ਮਿੱਗ-29 ਲਈ ਐਰੋ ਇੰਜਣਾਂ ਦੀ ਖ਼ਰੀਦ ਵਾਸਤੇ ਕੀਤੇ ਗਏ ਹਨ। ਰੱਖਿਆ ਉਪਕਰਨਾਂ ਦੀ ਖ਼ਰੀਦ ਸਬੰਧੀ ਇਹ ਵੱਡੇ ਸਮਝੌਤੇ ਅਜਿਹੇ ਸਮੇਂ ਵਿੱਚ ਕੀਤੇ ਗਏ ਹਨ ਜਦੋਂ ਪੂਰਬੀ ਲੱਦਾਖ ਵਿੱਚ ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਚੱਲ ਰਿਹਾ ਹੈ। ਮੰਤਰਾਲੇ ਮੁਤਾਬਕ, ਇਨ੍ਹਾਂ ਵਿੱਚੋਂ ਇਕ ਸਮਝੌਤਾ ਹਿੰਦੁਸਤਾਨ ਐਰੋਨੌਟੀਕਲ ਲਿਮਿਟਡ (ਐੱਚਏਐੱਲ) ਨਾਲ ਕੀਤਾ ਗਿਆ ਹੈ, ਜਿਸ ਤਹਿਤ ਮਿੱਗ-29 ਹਵਾਈ ਜਹਾਜ਼ ਵਾਸਤੇ ਹਵਾਈ ਇੰਜਣ ਦੀ ਖ਼ਰੀਦ ਕੀਤੀ ਜਾਵੇਗੀ। ਮੰਤਰਾਲੇ ਨੇ ਇਕ ਬਿਆਨ ਵਿੱਚ ਦੱਸਿਆ ਕਿ ਦੋ ਸਮਝੌਤੇ ਲਾਰਸਨ ਐਂਡ ਟੁਰਬੋ ਲਿਮਿਟਡ ਦੇ ਨਾਲ ਕੀਤੇ ਗਏ ਹਨ, ਜਿਨ੍ਹਾਂ ਤਹਿਤ ‘ਕਲੋਜ਼-ਇਨ ਵੈੱਪਨ ਸਿਸਟਮ’ (ਸੀਆਈਡਬਲਿਊਐੱਸ) ਅਤੇ ਉੱਚੀ ਸਮਰੱਥਾ ਵਾਲੇ ਰਾਡਾਰ ਦੀ ਖ਼ਰੀਦ ਕੀਤੀ ਜਾਵੇਗੀ। ਮੰਤਰਾਲੇ ਮੁਤਾਬਕ, ਬ੍ਰਹਿਮੋਸ ਮਿਜ਼ਾਈਲਾਂ ਦੀ ਖ਼ਰੀਦ ਲਈ ਦੋ ਸਮਝੌਤੇ ਬ੍ਰਹਿਮੋਸ ਐਰੋਸਪੇਸ ਪ੍ਰਾਈਵੇਟ ਲਿਮਿਟਡ ਨਾਲ ਕੀਤੇ ਗਏ ਹਨ। -ਪੀਟੀਆਈ

Advertisement

Advertisement