ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਤਰੀ ਨੇ ਸਾਲ ਤੋਂ ਚੱਲ ਰਿਹਾ ਪੱਕਾ ਮੋਰਚਾ ਚੁਕਵਾਇਆ

09:39 PM Jun 29, 2023 IST

ਪੱਤਰ ਪ੍ਰੇਰਕ

Advertisement

ਪੱਟੀ, 24 ਜੂਨ

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿਛਲੇ ਇੱਕ ਸਾਲ ਤੋਂ ਲੋਕ ਮਸਲਿਆਂ ਦੇ ਪੱਕੇ ਹੱਲ ਲਈ ਐੱਸਡੀਐੱਮ ਦਫ਼ਤਰ ਪੱਟੀ ਅੱਗੇ ਪੱਕਾ ਮੋਰਚਾ ਲਗਾਇਆ ਗਿਆ ਸੀ। ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਤੋਂ ਆਸਲ ਭੱਗੂਪੁਰ ਸੜਕ ਦੇ ਨਵੀਨਕਰਨ ਦਾ ਨੀਂਹ ਪੱਥਰ ਰੱਖ ਕੇ ਸੰਘਰਸ਼ ਕਮੇਟੀ ਦੇ ਚਲਦੇ ਪੱਕੇ ਮੌਰਚੇ ਨੂੰ ਸਮਾਪਤ ਕਰਵਾ ਦਿੱਤਾ। ਸੰਘਰਸ਼ ਕਮੇਟੀ ਦੇ ਪੱਕੇ ਮੌਰਚੇ ਵਿੱਚ ਪਹੁੰਚ ਕੇ ਸ੍ਰੀ ਭੁੱਲਰ ਨੇ ਵਿਸ਼ਵਾਸ ਦਿਵਾਇਆ ਕਿ ਲੋਕ ਮਸਲਿਆਂ ਵਿੱਚ ਸ਼ਾਮਲ ਬਰਸਾਤੀ ਪਾਣੀ ਦੇ ਨਿਕਾਸ ਨੂੰ ਨਿਰਵਿਘਨ ਕਰਨ ਲਈ ਪਿੰਡ ਸੀਤੋ ਨੌ ਆਬਾਦ ‘ਚ ਰੋਹੀ ਦੀ ਖਲਾਈ ਪ੍ਰਿਗੜੀ ਹਰੀਕੇ ਵਾਲੀ ਸੜਕ ਅਤੇ ਪਿੰਡ ਦੁੱਬਲੀ ਵਿੱਚ ਗਊਸ਼ਾਲਾ ਦੇ ਮੁਕੰਮਲ ਪ੍ਰਬੰਧ ਸਣੇ ਹੋਰ ਭਖਦੇ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ।

Advertisement

ਸੰਘਰਸ਼ ਕਮੇਟੀ ਦੇ ਆਗੂ ਤਰਸੇਮ ਸਿੰਘ ਧਾਰੀਵਾਲ, ਚਾਨਣ ਸਿੰਘ ਤੇ ਗੁਰਭੇਜ ਸਿੰਘ ਧਾਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਮਸਲਿਆਂ ਦੇ ਪੱਕੇ ਹੱਲ ਤੋਂ ਪਾਸਾ ਵੱਟਣ ਕਰ ਕੇ ਪੱਕਾ ਮੋਰਚਾ ਲਗਾਉਣ ਨਾਲ ਲੋਕ ਸੰਘਰਸ਼ ਨੂੰ ਜਿੱਤ ਮਿਲੀ ਹੈ। ਆਗੂਆਂ ਨੇ ਕਿਹਾ ਲੋਕਾਂ ਨੂੰ ਸਹੂਲਤਾਂ ਲੈਣ ਸਮੇਂ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ-ਖੁਆਰੀ ‘ਤੇ ਰੋਕ ਲਗਾ ਕੇ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇ।

ਇਸ ਮੌਕੇ ਬਲਵਿੰਦਰ ਸਿੰਘ ਹਰੀਕੇ, ਕਿਰਪਾਲ ਬੁਰਜ ਪੂਹਲਾ, ਜਰਨੈਲ ਸਿੰਘ ਧਾਰੀਵਾਲ, ਲਖਵਿੰਦਰ ਸਿੰਘ ਵਰਨਾਲਾ, ਸੁਖਵੰਤ ਸਿੰਘ ਪੱਟੀ, ਸੁਖਚੈਨ ਸਿੰਘ ਪੱਟੀ, ਗੁਰਸ਼ਰਨ ਸਿੰਘ ਕੰਡਿਆਲਾ, ਹਰਚਰਨ ਸਿੰਘ ਆਸਲ, ਬੀਬੀ ਕੁਲਵੰਤ ਕੌਰ ਧਾਲੀਵਾਲ ਤੇ ਮਨਜੀਤ ਕੌਰ ਧਾਰੀਵਾਲ ਆਦਿ ਹਾਜ਼ਰ ਸਨ।

Advertisement
Tags :
ਚੁਕਵਾਇਆਪੱਕਾਮੰਤਰੀਮੋਰਚਾਰਿਹਾ
Advertisement