ਮਾਈਨਿੰਗ ਟੀਮ ਨੇ ਤਿੰਨ ਵਾਹਨ ਜ਼ਬਤ ਕੀਤੇ
06:45 AM Jun 04, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਮਾਈਨਿੰਗ ਵਿਭਾਗ ਦੀ ਟੀਮ ਨੇ ਬੂਥਗੜ੍ਹ ਅਤੇ ਰੌੜ ਪਿੰਡਾਂ ਵਿੱਚ ਛਾਪੇ ਮਾਰ ਕੇ ਨਾਜਾਇਜ਼ ਮਾਈਨਿੰਗ ਅਤੇ ਰੇਤ ਆਦਿ ਦੀ ਢੋਆ-ਢੁਆਈ ਕਰ ਰਹੇ ਦੋ ਟਿੱਪਰ ਅਤੇ ਇੱਕ ਟਰੈਕਟਰ ਟਰਾਲੀ ਸਮੇਤ ਤਿੰਨ ਵਾਹਨ ਜ਼ਬਤ ਕੀਤੇ ਹਨ। ਟੀਮ ਨੇ ਤੁਰੰਤ ਵਾਹਨਾਂ ਨੂੰ ਜ਼ਬਤ ਕਰ ਲਿਆ ਅਤੇ ਪੰਜਾਬ ਮਾਈਨਰ ਮਿਨਰਲ ਰੂਲਜ਼ 2013 ਦੇ ਨਿਯਮ 74/75 ਤਹਿਤ ਚਲਾਨ ਕੱਟੇ। ਇਸ ਵਿੱਚ ਸ਼ਾਮਲ ਵਿਅਕਤੀਆਂ ਤੋਂ ਢਾਈ ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲ ਕੀਤਾ ਗਿਆ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇਗਾ।
Advertisement
Advertisement