For the best experience, open
https://m.punjabitribuneonline.com
on your mobile browser.
Advertisement

ਮਾਈਨਿੰਗ ਵਿਭਾਗ ਨੇ ਦੋ ਥਾਵਾਂ ’ਤੇ ਛਾਪੇ ਮਾਰੇ

06:50 AM May 03, 2024 IST
ਮਾਈਨਿੰਗ ਵਿਭਾਗ ਨੇ ਦੋ ਥਾਵਾਂ ’ਤੇ ਛਾਪੇ ਮਾਰੇ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਈ
ਮਾਈਨਿੰਗ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਵੱਖ-ਵੱਖ ਥਾਵਾਂ ’ਤੇ ਛਾਪਾ ਮਾਰਿਆ ਹੈ ਜਿਸ ਦੌਰਾਨ ਗ਼ੈਰਾਕਾਨੂੰਨੀ ਮਾਈਨਿੰਗ ਕਰਨ ਦੇ ਮਾਮਲੇ ’ਚ 8 ਟਿੱਪਰ ਟਰੱਕ, 6 ਟਰੈਕਟਰ, 1 ਪੋਕਲੇਨ ਤੇ ਤਿੰਨ ਜੇ.ਸੀ.ਬੀ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਦੜਵਾ ਥਾਣਾ ਘਨੌਰ ਵਿੱਚ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਿੰਦਰ ਘਈ ਦੀ ਟੀਮ ਨੇ ਰੇਡ ਕੀਤੀ ਤੇ 4 ਟਿੱਪਰ ਟਰੱਕ ਤੇ ਇੱਕ ਜੇ.ਸੀ.ਬੀ. ਮਸ਼ੀਨ ਜ਼ਬਤ ਕੀਤੀ ਗਈ। ਇਸ ਸਬੰਧੀ ਮਿਨਰਲ ਡਿਵੈਲਪਮੈਂਟ ਅਤੇ ਰੈਗੂਲੇਸ਼ਨ ਐਕਟ 1957 ਦੀ ਧਾਰਾਵਾਂ 4 (1) ਤੇ 21 (1) ਤਹਿਤ ਥਾਣਾ ਘਨੌਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਥਾਂ ’ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਮੌਕੇ ’ਤੇ ਮੌਜੂਦ ਲੋਕ ਸਰਕਾਰੀ ਗੱਡੀ ਨੂੰ ਦੇਖ ਕੇ ਭੱਜ ਗਏ ਅਤੇ ਮਾਈਨਿੰਗ ਵਿਭਾਗ ਵੱਲੋਂ ਪੁਲੀਸ ਪਾਰਟੀ ਨੂੰ ਬੁਲਾ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਤੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਹ ਸਾਰੀ ਮਸ਼ੀਨਰੀ ਸੈਣੀ ਕੈਰੀਅਰ ਫਰਮ ਦੀ ਹੈ। ਡੀਸੀ ਨੇ ਦੱਸਿਆ ਕਿ ਮਾਈਨਿੰਗ ਟੀਮ ਵੱਲੋਂ ਪਿੰਡ ਸਮਸ਼ਪੁਰ ਨੇੜੇ ਬਹਾਦਰਗੜ੍ਹ ਵਿੱਚ ਵੀ ਗ਼ੈਰਕਾਨੂੰਨੀ ਮਾਈਨਿੰਗ ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਦੌਰਾਨ 5 ਤੋਂ 6 ਏਕੜ ਜ਼ਮੀਨ ਵਿੱਚ 4 ਤੋਂ 5 ਫੁੱਟ ਡੂੰਘੀ ਸਧਾਰਨ ਮਿੱਟੀ ਦੀ ਨਿਕਾਸੀ ਰੋਕੀ। ਇੱਥੇ 9 ਟਰੈਕਟਰ ਟਰਾਲੀਆਂ ਮਿੱਟੀ ਭਰ ਰਹੀਆਂ ਸਨ, 4 ਟਿੱਪਰ ਤੇ 3 ਜੇਸੀਬੀ ਮਸ਼ੀਨਾਂ ਦੇਖੀਆਂ ਗਈਆਂ, ਪਰ ਦੋ ਮਸ਼ੀਨਾਂ ਤੇ ਟਰੈਕਟਰਾਂ ਨੂੰ ਇਨ੍ਹਾਂ ਦੇ ਡਰਾਈਵਰ ਭਜਾ ਕੇ ਲੈ ਗਏ। ਡੀ.ਸੀ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਗ਼ੈਰਕਾਨੂੰਨੀ ਮਾਈਨਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×