ਮਾਲੀ ਦੀ ਫ਼ੌਜੀ ਹਕੂਮਤ ਨੇ ਮੀਡੀਆ ’ਤੇ ਸਿਆਸੀ ਸਰਗਰਮੀਆਂ ਦੀ ਰਿਪੋਰਟਿੰਗ ਕਰਨ ’ਤੇ ਪਾਬੰਦੀ ਲਗਾਈ
11:25 AM Apr 12, 2024 IST
ਬਮਾਕੋ (ਮਾਲੀ), 12 ਅਪਰੈਲ
ਮਾਲੀ ਦੀ ਫੌਜੀ ਸਰਕਾਰ ਨੇ ਅੱਜ ਦੇਸ਼ ਦੇ ਮੀਡੀਆ ’ਤੇ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਦੇਸ਼ ਦੇ ਫੌਜੀ ਸ਼ਾਸਨ ਨੇ ਇਸ ਸਬੰਧ ਵਿਚ ਸੋਸ਼ਲ ਮੀਡੀਆ 'ਤੇ ਨੋਟਿਸ ਜਾਰੀ ਕੀਤਾ ਹੈ। ਇਹ ਹੁਕਮ ਟੈਲੀਵਿਜ਼ਨ, ਰੇਡੀਓ, ਆਨਲਾਈਨ ਅਤੇ ਪ੍ਰਿੰਟ ਅਖ਼ਬਾਰਾਂ ਸਮੇਤ ਮੀਡੀਆ ਦੇ ਸਾਰੇ ਫਾਰਮੈਟਾਂ 'ਤੇ ਲਾਗੂ ਹੈ। ਇਸ ਤੋਂ ਇੱਕ ਦਿਨ ਪਹਿਲਾਂ ਫੌਜੀ ਸ਼ਾਸਨ ਨੇ ਵੀ ਅਗਲੇ ਹੁਕਮਾਂ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਮਾਲੀ ਵਿੱਚ 2020 ਤੋਂ ਦੋ ਵਾਰ ਫੌਜੀ ਤਖ਼ਤਾ ਪਲਟ ਹੋ ਚੁੱਕਿਆ ਹੈ ਤੇ ਦੇਸ਼ ਸ਼ਿਆਸੀ ਅਸਥਿਰਤਾ ਹੈ।
Advertisement
Advertisement