ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਦੇਸ਼

05:47 AM Aug 15, 2023 IST
ਐੱਨ ਐੱਨ ਵੋਹਰਾ ਪ੍ਰਧਾਨ, ਟ੍ਰਿਬਿਊਨ ਟਰੱਸਟ

ਸਰਦਾਰ ਦਿਆਲ ਸਿੰਘ ਮਜੀਠੀਆ ਦੁਆਰਾ 1881 ਵਿਚ ਸਥਾਪਿਤ ਕੀਤੇ ਅਖ਼ਬਾਰ ‘ਦਿ ਟ੍ਰਿਬਿਊਨ’ ਨੇ ਦੇਸ਼ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਅਖ਼ਬਾਰ ਆਜ਼ਾਦੀ ਸੰਘਰਸ਼ ਦੀ ਆਵਾਜ਼ ਬਣਿਆ ਅਤੇ ਇਸ ਨੇ ਨਿਰਪੱਖ ਪੱਤਰਕਾਰੀ ਦੇ ਨਵੇਂ ਮਿਆਰ ਕਾਇਮ ਕੀਤੇ ਹਨ। ‘ਟ੍ਰਿਬਿਊਨ ਟਰੱਸਟ’ ਨੇ 1978 ਵਿਚ ਦੋ ਹੋਰ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਸ਼ੁਰੂ ਕੀਤੇ ਜਿਨ੍ਹਾਂ ਨੇ ‘ਦਿ ਟ੍ਰਿਬਿਊਨ’ ਦੇ ਪਦ-ਚਿੰਨ੍ਹਾਂ ’ਤੇ ਚੱਲਦਿਆਂ ਪੰਜਾਬੀ ਅਤੇ ਹਿੰਦੀ ਪੱਤਰਕਾਰੀ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਖਿੱਤੇ ਦੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਿਆ।
‘ਪੰਜਾਬੀ ਟ੍ਰਿਬਿਊਨ’ ਨੇ ਪੱਤਰਕਾਰੀ ਦੇ ਨਾਲ ਨਾਲ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਵਿਰਸੇ ਅਤੇ ਹੋਰ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਅਖ਼ਬਾਰ ਆਪਣੀ ਨਿਰਪੱਖ ਰਿਪੋਰਟਿੰਗ, ਲੋਕ-ਪੱਖੀ ਨਜ਼ਰੀਏ ਅਤੇ ਅਰਥ-ਭਰਪੂਰ ਲੇਖਾਂ ਨਾਲ ਪੰਜਾਬ ਦੇ ਸਿਆਸੀ, ਵਿਚਾਰਧਾਰਕ ਤੇ ਸਾਹਿਤਕ ਸੰਸਾਰ ਵਿਚ ਵਿਲੱਖਣ ਥਾਂ ਬਣਾਉਣ ਵਿਚ ਸਫਲ ਹੋਇਆ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਹਮੇਸ਼ਾਂ ਪੰਜਾਬ ਦੇ ਮਿਹਨਤਕਸ਼ ਲੋਕਾਂ ਦੀਆਂ ਪ੍ਰਾਪਤੀਆਂ, ਦੁੱਖਾਂ-ਦੁਸ਼ਵਾਰੀਆਂ, ਪਰੇਸ਼ਾਨੀਆਂ, ਆਸਾਂ ਤੇ ਭਾਵਨਾਵਾਂ ਨੂੰ ਜ਼ੁਬਾਨ ਦਿੱਤੀ ਹੈ। ‘ਪੰਜਾਬੀ ਟ੍ਰਿਬਿਊਨ’ ਦਾ ਸਫ਼ਰ ਸਾਰੀ ਦੁਨੀਆ ਦੇ ਪੰਜਾਬੀਆਂ ਨਾਲ ਸਾਂਝ ਦਾ ਸਫ਼ਰ ਹੈ। ‘ਪੰਜਾਬੀ ਟ੍ਰਿਬਿਊਨ’ ਸਮਾਜਿਕ ਨਿਆਂ ਦੀ ਸ਼ਕਤੀਸ਼ਾਲੀ ਲੋਕ-ਆਵਾਜ਼ ਬਣ ਕੇ ਉੱਭਰਿਆ ਹੈ।
ਮੈਂ ਅਤੇ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਸ੍ਰੀ ਐੱਸਐੱਸ ਸੋਢੀ, ਸ੍ਰੀ ਐੱਸਐੱਸ ਮਹਿਤਾ ਅਤੇ ਸ੍ਰੀ ਗੁਰਬਚਨ ਜਗਤ ਟ੍ਰਿਬਿਊਨ ਟਰੱਸਟ ਸਮੂਹ ਅਖ਼ਬਾਰਾਂ ਦੇ ਐਡੀਟਰ-ਇਨ-ਚੀਫ ਸ੍ਰੀ ਰਾਜੇਸ਼ ਰਾਮਚੰਦਰਨ, ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸ੍ਰੀ ਸਵਰਾਜਬੀਰ ਸਿੰਘ ਅਤੇ ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਸ੍ਰੀ ਨਰੇਸ਼ ਕੌਸ਼ਲ, ਸਮੂਹ ਸਟਾਫ਼ ਅਤੇ ਪਾਠਕਾਂ ਨੂੰ 45 ਵਰ੍ਹਿਆਂ ਦੇ ਇਸ ਸ਼ਾਨਦਾਰ ਸਫ਼ਰ ’ਤੇ ਮੁਬਾਰਕਬਾਦ ਦਿੰਦੇ ਹਾਂ। ਸਾਨੂੰ ਯਕੀਨ ਹੈ ਕਿ ‘ਟ੍ਰਿਬਿਊਨ ਟਰੱਸਟ’ ਦੇ ਸਮੂਹ ਅਖ਼ਬਾਰ ਲੋਕਾਂ ਦੇ ਜਮਹੂਰੀ ਤੇ ਸੰਵਿਧਾਨਕ ਹੱਕਾਂ ਦੇ ਪਹਿਰੇਦਾਰ ਬਣੇ ਰਹਿਣਗੇ।

Advertisement

Advertisement