For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੁਨੇਹਾ

10:28 AM Feb 12, 2024 IST
ਦੇਸ਼ ਭਗਤਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੁਨੇਹਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 11 ਫਰਵਰੀ
ਸ਼ਹੀਦ ਸੋਹਣ ਲਾਲ ਪਾਠਕ ਪੱਟੀ ਦੇ ਸ਼ਹੀਦੀ ਦਿਹਾੜੇ ’ਤੇ ਸੀਤਲ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਕੀਤੀ ਵਿਚਾਰ ਚਰਚਾ ਵਿੱਚ ਫਰਵਰੀ ਮਹੀਨੇ ਵਿੱਚ ਫਾਂਸੀ ਲੱਗਣ ਵਾਲੇ ਤੇ ਆਮ ਮੌਤ ਨਾਲ ਮਰਨ ਵਾਲੇ ਦੇਸ਼ ਭਗਤਾਂ ਸ਼ਹੀਦ ਸੁਚਿੰਦਰ ਨਾਥ ਸਾਨਿਆਲ, ਗਦਰੀ ਰਾਮ ਸਰਨ ਦਾਸ ਤਲਵਾੜ, ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ, ਗ਼ਦਰੀ ਸੰਤਾ ਸਿੰਘ ਗੰਡੀਵਿੰਡ, ਗ਼ਦਰੀ ਰੂੜ ਸਿੰਘ ਚੂਹੜਚੱਕ, ਨਨਕਾਣੇ ਦੇ ਸਾਕੇ ਦੇ ਸ਼ਹੀਦ, ਸੂਫ਼ੀ ਅੰਬਾ ਪ੍ਰਸਾਦ, ਭਾਈ ਸੰਤੋਖ ਸਿੰਘ ਧਰਦਿਉ, ਸ਼ਹੀਦ ਚੰਦਰ ਸ਼ੇਖਰ ਆਜ਼ਾਦ, ਫਾਂਸੀ ਦਾ ਰੱਸਾ ਚੁੰਮਣ ਵਾਲੇ ਛੇ ਬੱਬਰ ਕਿਸ਼ਨ ਸਿੰਘ ਗੜਗੱਜ, ਕਰਮ ਸਿੰਘ ਮਾਣਕੋ, ਨੰਦ ਸਿੰਘ ਘੜਿਆਲ, ਬਾਬੂ ਸੰਤਾ ਸਿੰਘ ਛੋਟੀ ਹਰਿਓਂ, ਦਲੀਪ ਸਿੰਘ ਧਾਮੀਆਂ, ਧਰਮ ਸਿੰਘ ਹਯਾਤਪੁਰ, ਨਿੱਕਾ ਸਿੰਘ ਅੱਲੋਵਾਲ ਤਰਨਤਾਰਨ, ਮੁਕੰਦ ਸਿੰਘ ਸਵੱਦੀ ਅਤੇ ਨਿੱਕਾ ਸਿੰਘ ਪਿੰਡ ਗਿੱਲ ਲੁਧਿਆਣਾ ਨੂੰ ਵੀ ਯਾਦ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਨ੍ਹਾਂ ਦੇਸ਼ ਭਗਤਾਂ ਦੀ ਸੋਚ ਦਾ ਭਾਰਤ ਨਹੀਂ ਬਣਿਆ। ਉਦੋਂ ਵੀ ਪੰਜਾਬੀ ਕਿਰਤ ਕਮਾਈ ਲਈ ਵਿਦੇਸ਼ਾਂ ਵਿੱਚ ਜਾਂਦੇ ਸਨ ਤੇ ਹੁਣ ਵੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਧੱਕੇ ਖਾ ਰਹੀ ਹੈ। ਇਸ ਲਈ ਸਾਨੂੰ ਗਦਰੀ ਦੇਸ਼ ਭਗਤਾਂ ਦੇ ਦਿਨ ਮਨਾ ਕੇ ਉਨ੍ਹਾਂ ਦੀ ਸੋਚ ਦਾ ਪ੍ਰਚਾਰ ਕਰਨਾ ਚਾਹੀਦਾ ਹੈ।

Advertisement

Advertisement
Author Image

Advertisement
Advertisement
×