For the best experience, open
https://m.punjabitribuneonline.com
on your mobile browser.
Advertisement

ਆੜ੍ਹਤੀਆਂ ਨੇ ਭਾਰਤੀ ਖੁਰਾਕ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹਿਆ

07:29 AM Apr 04, 2024 IST
ਆੜ੍ਹਤੀਆਂ ਨੇ ਭਾਰਤੀ ਖੁਰਾਕ ਨਿਗਮ ਖ਼ਿਲਾਫ਼ ਮੋਰਚਾ ਖੋਲ੍ਹਿਆ
ਮੋਗਾ ਵਿੱਚ ਐੱਫ਼ਸੀਆਈ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆੜ੍ਹਤੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਪਰੈਲ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੱਲੋਂ ਅਡਾਨੀ ਐਗਰੀ ਲੋਜਿਸਟਕ ਆਧੁਨਿਕ ਤਕਨੀਕ ਸਾਇਲੋ ਪਲਾਂਟ ’ਚ ਪਿਛਲੇ ਵਿੱਤੀ ਵਰ੍ਹੇ ਕਿਸਾਨਾਂ ਤੋਂ ਸਿੱਧੀ ਖਰੀਦ ਕੀਤੀ ਕਣਕ ਦਾ ਕਮਿਸ਼ਨ (ਦਾਮੀ) ਬੰਦ ਕਰਨ ਅਤੇ ਪਿਛਲੀ ਅਦਾਇਗੀ ਨਾ ਕਰਨ ਦੇ ਰੋਸ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਦੋ ਦਿਨ ਲਈ ਬੰਦ ਕਰਕੇ ਪਹਿਲੇ ਦਿਨ ਐੱਫਸੀਆਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਬੀਕੇਯੂ ਕਾਦੀਆਂ, ਬੀਕੇਯੂ ਲੱਖੋਵਾਲ ਤੇ ਬੀਕੇਯੂ ਖੋਸਾ ਜਥੇਬੰਦੀ ਦੇ ਕਾਰਕੁਨਾਂ ਤੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਐੱਫਸੀਆਈ 4 ਸਾਲਾਂ ਤੋਂ ਤਾਨਾਸ਼ਾਹੀ ਰਵੱਈਏ ਤਹਿਤ ਆੜ੍ਹਤੀਆਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਫਸੀਆਈ ਨੇ ਵਿੱਤੀ ਵਰ੍ਹੇ 2022-23 ਦੌਰਾਨ ਕਿਸਾਨਾਂ ਤੋਂ ਕਣਕ ਆੜ੍ਹਤੀਆਂ ਰਾਹੀਂ ਖਰੀਦੀ ਸੀ ਪਰ ਕੇਂਦਰੀ ਨਿਗਮ ਨੇ ਆੜ੍ਹਤੀਆਂ ਨੂੰ ਬਣਦੀ ਦਾਮੀ ਅਦਾ ਨਹੀਂ ਕੀਤੀ। ਉਹ ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਇਹ ਮਾਮਲਾ ਸੂਬਾ ਸਰਕਾਰ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਧਿਆਨ ਵਿਚ ਵੀ ਲਿਆਦਾਂ ਪਰ ਉਨ੍ਹਾਂ ਨੂੰ ਭਰੋਸਾ ਤਾਂ ਮਿਲਦਾ ਰਿਹਾ ਹੈ ਪਰ ਬਣਦੀ ਕਮਿਸ਼ਨ ਦੀ ਅਦਾਇਗੀ ਹਾਲੇ ਤੱਕ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ 3 ਤੇ 4 ਅਪਰੈਲ ਨੂੰ ਜ਼ਿਲ੍ਹਾ ਮੋਗਾ ਦੀਆਂ ਅਨਾਜ ਮੰਡੀਆ ਬੰਦ ਕਰਕੇ ਐਫ਼ਸੀਆਈ ਖ਼ਿਲਾਫ਼ ਸੰਘਰਸ਼ ਵਿੱਢ ਲਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਇਹ ਅਦਾਇਗੀ ਤੁਰੰਤ ਨਾ ਕੀਤੀ ਤਾਂ ਉਹ ਮੰਡੀਆਂ ਬੰਦ ਕਰਕੇ ਸਰਕਾਰੀ ਕਣਕ ਦੀ ਖਰੀਦ ਦੀ ਬਾਈਕਾਟ ਕਰਨ ਲਈ ਮਜਬੂਰ ਹੋਣਗੇ।
ਮੋਗਾ ਸਥਿਤ ਸਾਇਲੋ ਐਫ਼ਸੀਆਈ ਨੇ ਸਾਲ 2007 ਵਿੱਚ 20 ਸਾਲ ਲਈ ਕਿਰਾਏ ’ਤੇ ਲਿਆ ਸੀ। ਇਸ ਪਲਾਂਟ ਵਿਚ ਕਣਕ ਖਰੀਦ ਬਗੈਰ ਬਾਰਦਾਨੇ ਤੇ ਬਿਨਾਂ ਸਾਫ਼ ਸਫ਼ਾਈ ਤੋਂ ਸਿੱਧੀ ਵੇਚਣ ਦੀ ਸੁਵਿਧਾ ਹੈ। ਐੱਫ਼ਸੀਆਈ ਨੇ ਪਿਛਲੇ ਸਾਲ ਤੋਂ ਐਫ਼ਸੀਆਈ ਨੇ ਆੜ੍ਹਤੀਆਂ ਦੀ ਦਾਮੀ ਬੰਦ ਕਰ ਦਿੱਤੀ ਕਿ ਕਿਸਾਨ ਤਾਂ ਸਿੱਧੀ ਕਣਕ ਸਾਇਲੋ ਪਲਾਂਟ ਵਿਚ ਵੇਚ ਰਹੇ ਹਨ। ਇਸ ਵਿਚ ਆੜ੍ਹਤੀ ਦਾ ਕੋਈ ਲੈਣਾ ਦੇਣਾ ਨਹੀਂ ਅਤੇ ਦਾਮੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

Advertisement

Advertisement
Author Image

Advertisement
Advertisement
×