For the best experience, open
https://m.punjabitribuneonline.com
on your mobile browser.
Advertisement

ਟਕੇ ਟਕੇ ਦੇ ਬੰਦੇ

11:48 AM Apr 03, 2024 IST
ਟਕੇ ਟਕੇ ਦੇ ਬੰਦੇ
Advertisement

ਜਸਵੀਰ ਸਿੰਘ ਭਲੂਰੀਆ

ਕਰੋੜਾਂ ਦੇ ਵਿੱਚ ਵਿਕ ਰਹੇ ਨੇ ਟਕੇ ਟਕੇ ਦੇ ਬੰਦੇ
ਸਿਆਸਤ ਨਾਲੋਂ ਥੱਲੇ ਹੋਰ ਦੁਨੀਆ ਦੇ ਸਭ ਧੰਦੇ

Advertisement

ਪ੍ਰੋਨੋਟ ’ਤੇ ਅੱਜਕੱਲ੍ਹ ਹਰ ਕੋਈ ਪੈਸੇ ਦੇਣੋਂ ਡਰਦਾ
ਬਿਨਾਂ ਮੰਗਿਆਂ ਮਿਲਦੇ ਏਥੇ ਅਰਬਾਂ ਦੇ ਵਿੱਚ ਚੰਦੇ

ਛੱਪੜਾਂ ਨੂੰ ਵੀ ਸ਼ਰਮ ਆਉਂਦੀ, ਦੂਰੋਂ ਬਦਬੂ ਆਵੇ
ਸਿਆਸਤ ਵਾਲੇ ਸਾਗਰ ਅੱਜਕੱਲ੍ਹ ਹੋਏ ਏਨੇ ਗੰਦੇ

ਜਦ ਬੰਦੇ ਅਪਾਹਜ ਹੋ ਜਾਵਣ ਪੈਰ ਭਾਰ ਨਾ ਝੱਲਣ
ਫਿਰ ਉਹ ਬੰਦੇ ਚੜ੍ਹ ਜਾਂਦੇ ਨੇ ਹੋਰ ਕਿਸੇ ਦੇ ਕੰਧੇ

ਆਰੀ, ਦਾਤੀ ਦੇ ਤਾਂ ਦੰਦੇ ਹੁੰਦੇ ਨੇ ਇੱਕ ਪਾਸੇ
ਪਰ ਇਸ ਦੁਨੀਆ ਦੇ ਹੁੰਦੇ ਦੋਹੀਂ ਪਾਸੀਂ ਦੰਦੇ

ਅਣਖੀ ਬੰਦੇ ਦੀ ਗੱਲ ਹੁੰਦੀ ਲੋਹੇ ਦੇ ਉੱਤੇ ਲੀਕ
ਬਿਆਨ ਨੇਤਾਵਾਂ ਦੇ ਤਾਂ ਹੁੰਦੇ ਝੂਠ ਦੇ ਨਿਰੇ ਪਲੰਦੇ

ਭਲੂਰੀਏ ਨੂੰ ਨਾ ਕਵਿਤਾ ’ਤੇ ਲਾਉਣਾ ਆਇਆ ‘ਰੰਦਾ’
ਲੱਕੜ ਉੱਤੇ ਲਾਏ ਬਥੇਰੇ ਹੁਣ ਤੱਕ ਇਸ ਨੇ ਰੰਦੇ

ਸੰਪਰਕ: 99159-95505 (ਕੈਨੇਡਾ)

Advertisement
Author Image

sukhwinder singh

View all posts

Advertisement
Advertisement
×