For the best experience, open
https://m.punjabitribuneonline.com
on your mobile browser.
Advertisement

ਕੋਆਪਰੇਟਿਵ ਸੁਸਾਇਟੀ ਦਾ ਤਾਲਾ ਖੁੱਲ੍ਹਵਾਉਣ ਲਈ ਮੈਂਬਰ ਐੱਸਡੀਐੱਮ ਨੂੰ ਮਿਲੇ

07:39 AM Apr 11, 2024 IST
ਕੋਆਪਰੇਟਿਵ ਸੁਸਾਇਟੀ ਦਾ ਤਾਲਾ ਖੁੱਲ੍ਹਵਾਉਣ ਲਈ ਮੈਂਬਰ ਐੱਸਡੀਐੱਮ ਨੂੰ ਮਿਲੇ
ਐੱਸਡੀਐੱਮ ਨੂੰ ਮੰਗ ਪੱਤਰ ਦਿੰਦੇ ਹੋਏ ਘਨੌਰੀ ਕਲਾਂ ਨਾਲ ਸਬੰਧਤ ਸੁਸਾਇਟੀ ਦੇ ਮੈਂਬਰ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 10 ਅਪਰੈਲ
ਦੋ ਪਿੰਡਾਂ ’ਤੇ ਆਧਾਰਿਤ ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਨੂੰ ਪਿੰਡ ਵਾਸੀਆਂ ਵੱਲੋਂ ਸਵਾ ਮਹੀਨਾ ਪਹਿਲਾਂ ਲਗਾਏ ਤਾਲੇ ਨੂੰ ਖੁੱਲ੍ਹਵਾਉਣ ਲਈ ਸੁਸਾਇਟੀ ਨਾਲ ਸਬੰਧਤ ਦੂਜੇ ਪਿੰਡ ਘਨੌਰੀ ਕਲਾਂ ਦੇ ਮੈਂਬਰਾਂ ਨੇ ਐੱਸਡੀਐੱਮ ਧੂਰੀ ਅਮਿਤ ਗੁਪਤਾ ਅਤੇ ਡੀਆਰਓ ਸੰਗਰੂਰ ਕਰਨਦੀਪ ਸਿੰਘ ਨਾਲ ਮੀਟਿੰਗ ਕੀਤੀ। ਵਫ਼ਦ ਵਿੱਚ ਸ਼ਾਮਲ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਰਤਿੰਦਰ ਰਤਨ, ਸੁਸਾਇਟੀ ਦੇ ਸਾਬਕਾ ਪ੍ਰਧਾਨ ਪਰਗਟ ਸਿੰਘ, ਅਮਰਜੀਤ ਸਿੰਘ ਭੱਠੇਵਾਲਾ, ਗੁਰਪ੍ਰੀਤ ਸਿੰਘ (ਸਾਰੇ ਸਾਬਕਾ ਮੈਂਬਰ ਡਾਇਰੈਕਟਰ) ਅਤੇ ਯੂਥ ਕਲੱਬ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਘਨੌਰੀ ਆਦਿ ਨੇ ਦੋਵੇਂ ਅਧਿਕਾਰੀਆਂ ਕੋਲ ਆਪਣਾ ਪੱਖ ਰੱਖਿਆ। ਆਗੂਆਂ ਨੇ ਸਪਸ਼ੱਟ ਕੀਤਾ ਕਿ ਸੁਸਾਇਟੀ ਦੇ ਚੁਣੇ ਹੋਏ ਮੈਂਬਰ ਡਾਇਰੈਕਟਰਾਂ ਦੀ ਨਿਰਧਾਰਤ ਮਿਆਦ ਲੰਘੇ 6 ਮਾਰਚ ਨੂੰ ਪੂਰੀ ਹੋ ਗਈ ਸੀ ਪਰ ਵਿਭਾਗ ਸਵਾ ਮਹੀਨਾ ਬਾਅਦ ਵੀ ਇਸ ਗੰਭੀਰ ਮਾਮਲੇ ਨੂੰ ਹੱਲ ਨਹੀਂ ਕਰ ਸਕਿਆ। ਵੱਖੋ-ਵੱਖ ਤੌਰ ’ਤੇ ਕੀਤੀਆਂ ਮੀਟਿੰਗਾਂ ਵਿੱਚ ਦੋਵੇਂ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਕਾਨੂੰਨੀ ਪ੍ਰਕਿਰਿਆ ਅੰਦਰ ਰਹਿਕੇ ਲੋੜੀਂਦੀ ਕਾਰਵਾਈ ਸਬੰਧੀ ਨਿਰਦੇਸ਼ ਦਿੱਤੇ। ਆਗੂਆਂ ਨੇ ਉਕਤ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਘਨੌਰੀ ਖੁਰਦ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਜਿੰਨਾ ਸਮਾਂ ਮੈਂਬਰ ਡਾਇਰੈਕਟਰਾਂ ਦੀ ਚੋਣ ਦੌਰਾਨ ਘਨੌਰੀ ਖੁਰਦ ਦੇ 5 ਅਤੇ ਘਨੌਰੀ ਕਲਾਂ ਦੇ ਛੇ ਮੈਂਬਰਾਂ ਦੀ ਪੁਰਾਣੀ ਪ੍ਰਕਿਰਿਆ ਤਹਿਤ ਚੋਣ ਕਰਵਾਏ ਜਾਣ ਦੀ ਮੰਗ ਨਹੀਂ ਮੰਨੀ ਜਾਂਦੀ ਉਨ੍ਹਾਂ ਸਮਾਂ ਜਿੰਦਾ ਨਹੀਂ ਖੋਲ੍ਹਣਗੇ।

Advertisement

Advertisement
Author Image

sukhwinder singh

View all posts

Advertisement
Advertisement
×