For the best experience, open
https://m.punjabitribuneonline.com
on your mobile browser.
Advertisement

ਮੇਅਰ ਨੇ ਜੰਝ ਘਰ ਦੇ ਨਵੀਨੀਕਰਨ ਦੇ ਕਾਰਜ ਸ਼ੁਰੂ ਕਰਵਾਏ

08:32 AM Mar 06, 2024 IST
ਮੇਅਰ ਨੇ ਜੰਝ ਘਰ ਦੇ ਨਵੀਨੀਕਰਨ ਦੇ ਕਾਰਜ ਸ਼ੁਰੂ ਕਰਵਾਏ
ਸੈਕਟਰ-23 ਸਥਿਤ ਜੰਝ ਘਰ ਦੇ ਨਵੀਨੀਕਰਨ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਮੇਅਰ ਕੁਲਦੀਪ ਕੁਮਾਰ।
Advertisement

ਖ਼ੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਮਾਰਚ
ਇਥੇ ਸੈਕਟਰ 23 ਸਥਿਤ ਜੰਝ ਘਰ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਨਵੀਨੀਕਰਨ ਦੇ ਕਾਰਜ ਸ਼ੁਰੂ ਕਰਵਾਏ। ਲਗਪੱਗ 2 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਇਸ ਨਵੀਨੀਕਰਨ ਦੇ ਕਾਰਜ ਦਾ ਮੇਅਰ ਕੁਲਦੀਪ ਕੁਮਾਰ ਨੇ ਮੰਗਲਵਾਰ ਨੂੰ ਨੀਂਹ ਪੱਥਰ ਰੱਖਿਆ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਜੰਝ ਘਰ ਦੇ ਨਵੀਨੀਕਰਨ ਵਿੱਚ ਸਿਵਲ ਵਰਕ ਤਹਿਤ ਮੁੱਖ ਡਾਇਨਿੰਗ ਹਾਲ, ਗਲਿਆਰੇ, ਕਮਰਿਆਂ ਅਤੇ ਰਸੋਈ ਦੇ ਖੇਤਰ ਵਿੱਚ ਫਰਸ਼ਾਂ ਨੂੰ ਨਵੇਂ ਸਿਰਿਓਂ ਡਿਜ਼ਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਲੋਕਾਂ ਦੀ ਸਹੂਲਤ ਲਈ ਆਰਕੀਟੈਕਟ ਦੀ ਸਲਾਹ ਨਾਲ ਮੁੱਖ ਹਾਲ ਨੂੰ ਬਿਹਤਰ ਤਕਨੀਕ ਨਾਲ ਈਕੋ-ਪਰੂਫ ਬਣਾਇਆ ਜਾਵੇਗਾ। ਆਮ ਲੋਕਾਂ ਦੀ ਵਰਤੋਂ ਲਈ ਖੁੱਲ੍ਹੀ ਰਸੋਈ ਵੀ ਬਣਾਈ ਜਾਵੇਗੀ ਅਤੇ ਮੌਜੂਦਾ ਪਖਾਨਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਪਲੰਬਿੰਗ ਫਿਕਸਚਰ ਮੁਹੱਈਆ ਕਰਵਾਏ ਜਾਣਗੇ, ਨਾਲ ਹੀ ਸੀਵਰੇਜ ਦੇ ਪਾਣੀ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਚੈਂਬਰਾਂ ਅਤੇ ਮੈਨਹੋਲਾਂ ਦੀ ਉਸਾਰੀ ਕੀਤੀ ਜਾਵੇਗੀ।

Advertisement

ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦਾ ਵਫ਼ਦ ਮੇਅਰ ਨੂੰ ਮਿਲਿਆ

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਡੱਡੂਮਾਜਰਾ ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨੇ ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਕਮੇਟੀ ਦੇ ਸਰਪ੍ਰਸਤ ਦਿਆਲ ਕ੍ਰਿਸ਼ਨ ਨੇ ਮੇਅਰ ਕੁਲਦੀਪ ਕੁਮਾਰ ਨੂੰ ਡੱਡੂ ਮਾਜਰਾ ਕਲੋਨੀ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੇਅਰ ਕੁਲਦੀਪ ਕੁਮਾਰ ਨੇ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਹਦਾਇਤਾਂ ਦਿੱਤੀਆਂ।

Advertisement
Author Image

sukhwinder singh

View all posts

Advertisement
Advertisement
×