ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਅਰ ਨੇ ‘ਆਪ’ ਦੇ ਅੱਠ ਕੌਂਸਲਰਾਂ ਨੂੰ ਕੀਤਾ ਬੇਗਾਨਾ

11:38 AM Jul 26, 2023 IST
‘ਆਪ’ ਕੌਂਸਲਰ ਦਮਨਪ੍ਰੀਤ ਸਿੰਘ ਨੂੰ ਨਿਗਮ ਹਾਊਸ ਵਿੱਚੋਂ ਬਾਹਰ ਲਿਜਾਂਦੇ ਹੋਏ ਮਾਰਸ਼ਲ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 25 ਜੁਲਾਈ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੰਗਲਵਾਰ ਨੂੰ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਕਾਫੀ ਹੰਗਾਮਾ ਹੋਇਆ। ਦਰਅਸਲ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਨਿਗਮ ਦੇ ਗੋਆ ਟੂਰ ਦੌਰਾਨ ‘ਆਪ’ ਵੱਲੋਂ ਸਟਕਰਿਓ 39 ਸਥਿਤ ਪਾਰਟੀ ਦਫਤਰ ਵਿੱਚ ਹੋਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਖਫ਼ਾ ਹਨ। ਉਨ੍ਹਾਂ ਨੇ ‘ਆਪ’ ਕੌਂਸਲਰਾਂ ਨੂੰ ਸਦਨ ਵਿੱਚ ਸਪੱਸ਼ਟੀਕਰਨ ਦੇਣ ਅਤੇ ਮੁਆਫ਼ੀ ਮੰਗਣ ਲਈ ਕਿਹਾ। ਜਦੋਂ ‘ਆਪ’ ਕੌਂਸਲਰਾਂ ਨੇ ਇਸ ਬਾਰੇ ਮੁਆਫ਼ੀ ਨਹੀਂ ਮੰਗੀ ਤਾਂ ਮੇਅਰ ਅਨੂਪ ਗੁਪਤਾ ਨੇ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਇਨ੍ਹਾਂ ਅੱਠ ਕੌਂਸਲਰ, ਜੋ ਕਿ ਉਸ ਦਨਿ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਸਨ ਨੂੰ ਸਦਨ ਵਿਚੋਂ ਮੁਅੱਤਲ ਕਰ ਦਿੱਤਾ। ਇਸ ਫੈਸਲੇ ਦਾ ‘ਆਪ’ ਦੇ ਕੌਂਸਲਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਉਹ ਨਾਅਰੇਬਾਜ਼ੀ ਕਰਦੇ ਮੇਅਰ ਅਤੇ ਕਮਿਸ਼ਨਰ ਦੀ ਕੁਰਸੀ ਤੱਕ ਪਹੁੰਚ ਗਏ ਅਤੇ ਮਾਰਸ਼ਲਾਂ ਵਲੋਂ ਬਾਹਰ ਭੇਜਣ ਦੌਰਾਨ ਹੋਈ ਧੱਕਾ ਮੁੱਕੀ ਦੌਰਾਨ ‘ਆਪ’ ਕੌਂਸਲਰ ਪ੍ਰੇਮਲਤਾ ਨੇ ਮੇਅਰ ਅਤੇ ਕਮਿਸ਼ਨਰ ਦੀਆਂ ਸੀਟਾਂ ਵੱਲ ਚੂੜੀਆਂ ਵੀ ਸੁੱਟੀਆਂ ਅਤੇ ਦੂਜੇ ਪਾਸੇ ‘ਆਪ’ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਨੂੰ ਜਦੋਂ ਮਾਰਸ਼ਲ ਬਾਹਰ ਲੈ ਕੇ ਜਾ ਰਹੇ ਸਨ ਤਾਂ ਇਸ ਧੱਕਾ ਮੁੱਕੀ ਦੌਰਾਨ ਟੇਬਲ ’ਤੇ ਪਈਆਂ ਕੱਚ ਦੀਆਂ ਬੌਤਲਾਂ ਵੀ ਟੁੱਟ ਗਈਆਂ। ਇਨ੍ਹਾਂ ਅੱਠ ਕੌਂਸਲਰਾਂ ਦੇ ਬਾਹਰ ਹੋਣ ਤੋਂ ਬਾਅਦ ‘ਆਪ’ ਦੇ ਬਾਕੀ ਪੰਜ ਕੌਂਸਲਰ ਆਪ ਹੀ ਵਾਕਆਊਟ ਕਰ ਗਏ। ਗੋਆ ਦੌਰੇ ਨੂੰ ਲੈ ਕੇ ‘ਆਪ’ ਵੱਲੋਂ ਲਾਏ ਗਏ ਦੋਸ਼ਾਂ ’ਤੇ ਕਾਂਗਰਸ ਪਾਰਟੀ ਵੀ ਭਾਜਪਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਨਜ਼ਰ ਆਈ। ਹੰਗਾਮਾ ਕਰ ਰਹੇ ‘ਆਪ’ ਦੇ ਕੌਂਸਲਰਾਂ ਵਲੋਂ ਮੇਅਰ ’ਤੇ ਚੂੜੀਆਂ ਸੁੱਟਣ, ਭੰਨ੍ਹਤੋੜ ਕਰਨ ਅਤੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਨੂੰ ਕਥਿਤ ਤੌਰ ’ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਮੇਅਰ ਅਨੂਪ ਗੁਪਤਾ ਨੇ ਨਿਗਮ ਕਮਿਸ਼ਨਰ ਨੂੰ ‘ਆਪ’ ਕੌਂਸਲਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਹੰਗਾਮੇ ਤੋਂ ਬਾਅਦ ਨਿਗਮ ਹਾਊਸ ਦੀ ਮੀਟਿੰਗ ਦੇਰ ਸ਼ਾਮ ਤੱਕ ਚੱਲਦੀ ਰਹੀ ਅਤੇ ਪੇਸ਼ ਕੀਤੇ ਮਤਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ’ਚ ਭਾਜਪਾ ਆਗੂ ਰਵਿੰਦਰ ਟਿੰਮਾ ਵੱਲੋਂ ਸੈਕਟਰ-22 ਵਿੱਚ ਵੈਂਡਿੰਗ ਸਾਈਟ ਅਲਾਟ ਕਰਨ ਦਾ ਵਿਰੋਧ ਕੀਤਾ ਗਿਆ। ‘ਆਪ’ ਸਮੇਤ ਕਾਂਗਰਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਸਦਨ ਵਿੱਚ ਇਹ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਇਸ ਨੂੰ ਲੈ ਕੇ ਸਦਨ ’ਚ ਕੁਝ ਸਮਾਂ ਹੰਗਾਮਾ ਹੋਇਆ। ਕੌਂਸਲਰਾਂ ਨੇ ਸ਼ਹਿਰ ’ਚ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ। ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਵੈਂਡਰ ਜ਼ੋਨ ’ਚ ਨਾ ਬੈਠਣ ਵਾਲੇ ਵਿਕਰੇਤਾਵਾਂ ਦੇ ਲਾਇਸੈਂਸ ਰੱਦ ਕਰਨ ਤੇ ਅਣਅਧਿਕਾਰਕ ਸਟਰੀਟ ਵੈਂਡਰਾਂ ਦਾ ਸਾਮਾਨ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ।

Advertisement

ਮੀਟਿੰਗ ਦੌਰਾਨ ਸੋਧੀ ਹੋਈ ਸਮਾਰਟ ਪਾਰਕਿੰਗ ਦਾ ਮਤਾ ਪਾਸ਼
ਮੀਟਿੰਗ ਵਿੱਚ ਸ਼ਹਿਰ ਲਈ ਸੋਧੀ ਹੋਈ ਸਮਾਰਟ ਪਾਰਕਿੰਗ ਦਾ ਮਤਾ ਪਾਸ ਕੀਤਾ ਗਿਆ। ਇਸ ਸੋਧੇ ਹੋਏ ਸਮਾਰਟ ਪਾਰਕਿੰਗ ਮਤੇ ਤਹਿਤ ਹੁਣ ਸ਼ਹਿਰ ਦੀਆਂ ਸਾਰੀਆਂ ਪੇਡ ਪਾਰਕਿੰਗਾਂ ਵਿੱਚ ਦੋ ਪਹੀਆ ਵਾਹਨਾਂ ਦੀ ਪਾਰਕਿੰਗ ਲਈ ਕੋਈ ਵੀ ਪੈਸਾ ਨਹੀਂ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਕਾਰ ਪਾਰਕਿੰਗ ਵਿੱਚ 15 ਮਿੰਟ ਲਈ ਵੀ ਪਾਰਕ ਕੀਤੀ ਜਾਂਦੀ ਹੈ ਤਾਂ ਇਸ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ 15 ਮਿੰਟ ਬਾਅਦ ਕਾਰ ਪਾਰਕ ਕਰਨ ਲਈ ਘੰਟਿਆਂ ਦੇ ਹਿਸਾਬ ਨਾਲ ਪਾਰਕਿੰਗ ਫੀਸ ਵਸੂਲੀ ਜਾਏਗੀ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਸ਼ਹਿਰਾਂ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਦੇ ਰਜਿਸਟਰੇਸ਼ਨ ਨੰਬਰ ਵਾਲੇ ਵਾਹਨਾਂ ਲਈ ਪਾਰਕਿੰਗ ਫੀਸ ਦੁੱਗਣੀ ਹੋਵੇਗੀ। ਇਹ ਦਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਹੀ ਲਾਗੂ ਹੋਣਗੀਆਂ।

ਮੀਟਿੰਗ ਵਿੱਚ ਮਨੀਪੁਰ ਹਿੰਸਾ ਦੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਮੰਗ ’ਤੇ ਮਨੀਪੁਰ ’ਚ ਹੋਈ ਹਿੰਸਾ ਦੀ ਨਿਖੇਧੀ ਕਰਨ ਦੀ ਮੰਗ ਕੀਤੀ ਗਈ। ਹਰਦੀਪ ਸਿੰਘ ਬੁਟੇਰਲਾ ਦੀ ਮੰਗ ’ਤੇ ਨਿਗਮ ਹਾਊਸ ਨੇ ਮਨੀਪੁਰ ’ਚ ਹੋਈ ਹਿੰਸਾ ਦੀ ਨਿੰਦਾ ਕਰਨ ਲਈ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਮਨੀਪੁਰ ਹਿੰਸਾ ਦੌਰਾਨ ਹੋ ਰਹੀਆਂ ਸ਼ਰਮਨਾਕ ਘਟਨਾਵਾਂ ਨੂੰ ਲੈਕੇ ਨਿੰਦਾ ਕੀਤੀ | ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਾਰਡ 23 ਦੀ ਕੌਂਸਲਰ ਪ੍ਰੇਮਲਤਾ ਆਪਣੇ ਆਪ ਨੂੰ ਜੰਜ਼ੀਰਾਂ ਵਿੱਚ ਕੈਦ ਕਰ ਕੇ ਪਹੁੰਚੀ ਸੀ।

Advertisement

Advertisement