For the best experience, open
https://m.punjabitribuneonline.com
on your mobile browser.
Advertisement

ਕੌਂਸਲਰ ਦੇ ਘਰ ਦੇ ਬਾਹਰ ਗੰਦਗੀ ਸੁੱਟਣ ਦਾ ਮਾਮਲਾ ਭਖਿਆ

08:46 AM Mar 21, 2024 IST
ਕੌਂਸਲਰ ਦੇ ਘਰ ਦੇ ਬਾਹਰ ਗੰਦਗੀ ਸੁੱਟਣ ਦਾ ਮਾਮਲਾ ਭਖਿਆ
ਖਰੜ ਦੀ ਕੌਂਸਲਰ ਦੇ ਘਰ ਦੇ ਬਾਹਰ ਲੱਗਿਆ ਕੂੜੇ ਦਾ ਢੇਰ।
Advertisement

ਸ਼ਸ਼ੀ ਪਾਲ ਜੈਨ
ਖਰੜ, 20 ਮਾਰਚ
ਇੱਥੋਂ ਦੀ ਕੌਂਸਲਰ ਨੀਲਮ ਸ਼ਰਮਾ ਵਾਸੀ ਰੰਧਾਵਾ ਰੋਡ ਦੇ ਘਰ ਅੱਗੇ ਅੱਜ ਕੁਝ ਵਿਅਕਤੀਆਂ ਵੱਲੋਂ ਗੰਦਗੀ ਸੁੱਟੇ ਜਾਣ ਦਾ ਮਾਮਲਾ ਗਰਮਾ ਗਿਆ ਹੈ ਅਤੇ ਕੌਂਸਲ ਦੇ 18 ਮੈਂਬਰਾਂ ਜਿਨਾਂ ਵਿਚ ਪ੍ਰਧਾਨ ਵੀ ਸ਼ਾਮਲ ਹੈ, ਵੱਲੋਂ ਐੱਸਡੀਐੱਮ ਅਤੇ ਡੀਐੱਸਪੀ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਨੀਲਮ ਸ਼ਰਮਾ ਨੇ ਆਪਣੀ ਸ਼ਿਕਾਇਤ, ਜਿਸ ’ਤੇ 18 ਕੌਂਸਲਰਾਂ ਦੇ ਦਸਤਖ਼ਤ ਹਨ, ਵਿੱਚ ਕਿਹਾ ਕਿ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ ਮਿਲੀ ਗਰਾਂਟ ਨਾਲ ਸ਼ਹਿਰ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ 25 ਆਟੋ ਖ਼ਰੀਦੇ ਗਏ ਸਨ। ਇਨ੍ਹਾਂ ਦੇ ਵਿਰੋਧ ਵਿੱਚ ਇੱਕ ਪ੍ਰਾਈਵੇਟ ਸੰਸਥਾ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਆਪਣੇ ਪੱਧਰ ’ਤੇ ਬੰਦੇ ਰੱਖ ਕੇ ਸ਼ਹਿਰ ਦੇ ਘਰਾਂ ਵਿਚੋਂ ਕੂੜਾ ਚੁੱਕਿਆ ਜਾਂਦਾ ਹੈ। ਇਸ ਨੂੰ ਨਗਰ ਕੌਂਸਲ ਖਰੜ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।
ਇਸ ਸਬੰਧੀ ਕਾਰਜਸਾਧਕ ਅਫਸਰ ਨਗਰ ਕੌਂਸਲ ਵੱਲੋਂ ਬੁਲਾਈ ਮੀਟਿੰਗ ਵਿੱਚ ਨੀਲਮ ਸ਼ਰਮਾ ਦੇ ਪਤੀ ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਸਬ-ਡੰਪ ਬਣੇ ਹੋਏ ਹਨ। ਇਸ ਲਈ ਇਹ ਆਟੋ ਉਨ੍ਹਾਂ ਦੇ ਵਾਰਡ ਵਿੱਚ ਸ਼ੁਰੂ ਕੀਤੇ ਜਾਣ। ਇਸ ’ਤੇ ਰੋਸ ਪ੍ਰਗਟ ਕਰਦਿਆਂ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਅੱਗੇ ਕੂੜੇ ਦੇ ਢੇਰ ਲਾ ਦਿੱਤੇ। ਉਨ੍ਹਾਂ ਮੁੱਖ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×